ਗੋਰਖਾ ਜਨਮੁਕਤੀ ਮੋਰਚਾ ਦੇ ਮੁਖੀ ਦੇ ਘਰ ਛਾਪਾ, ਕਈ ਹਥਿਆਰ ਬਰਾਮਦ, ਭੜਕੇ ਸਮਰਥਕਾਂ ਨੇ ਥਾਣਾ ਫੂਕਿਆ

ਦਾਰਜੀਲਿੰਗ, 15 ਜੂਨ  (ਸ.ਬ.) ਪੱਛਮੀ ਬੰਗਾਲ ਪੁਲੀਸ ਨੇ ਅੱਜ ਸਵੇਰੇ ਗੋਰਖਾ ਜਨਮੁਕਤੀ ਮੋਰਚਾ ਦੇ ਮੱਖੀ ਬਿਮਲ ਗੁਰੰਗ ਦੇ ਦਾਰਜੀਲਿੰਗ ਸਥਿਤ ਰਿਹਾਇਸ਼ ਤੇ ਛਾਪੇਮਾਰੀ ਕੀਤੀ| ਪੁਲੀਸ ਭਾਰੀ ਬਲ ਸਮੇਤ ਉਨ੍ਹਾਂ ਦੇ ਘਰ ਪੁੱਜੀ| ਬੰਗਾਲ ਪੁਲੀਸ ਦੇ ਨਾਲ ਨਾਲ ਸੀ.ਆਈ.ਐਫ. ਵੀ ਉਥੇ ਪਹੁੰਚੀ| ਇਹ ਛਾਪਾ ਦਾਰਜੀਲਿੰਗ ਦੇ ਐਸ.ਪੀ. ਦੀ ਅਗਵਾਈ ਵਿੱਚ ਮਾਰਿਆ ਗਿਆ| ਬਿਮਲ ਗੁਰੰਗ ਦੇ ਘਰ ਪੁਲੀਸ ਛਾਪੇ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਭੜਕ ਗਏ ਹਨ, ਕਈ ਸਮਰਥਕਾਂ ਨੇ ਕਲਿਮਪੋਂਗ ਜ਼ਿਲ੍ਹੇ ਦੇ ਪੈਡੋਂਗ ਥਾਣੇ ਵਿੱਚ ਅੱਗ ਲਗਾ ਦਿੱਤੀ ਹੈ| ਪੁਲੀਸ ਨੇ ਛਾਪੇਮਾਰੀ ਵਿੱਚ ਵੱਡੇ ਪੱਧਰ ਤੇ ਤੀਰ ਕਮਾਨ, ਖੁਰਖੀ, ਚਾਕੂ ਸਮੇਤ ਕਈ ਹਥਿਆਰ ਬਰਾਮਦ ਕੀਤੇ ਹਨ|

Leave a Reply

Your email address will not be published. Required fields are marked *