ਗੋਲੀ ਮਾਰ ਕੇ ਕੀਤੀ ਹੱਤਿਆ

ਮੇਰਠ, 9 ਜਨਵਰੀ (ਸ.ਬ.) ਉਤਰ ਪ੍ਰਦੇਸ਼ ਵਿੱਚ ਮੇਰਠ ਦੇ ਲਿਸਾਡੀ ਗੇਟ ਖੇਤਰ ਵਿੱਚ ਲੈਣ-ਦੇਣ ਦੇ ਵਿਵਾਦ ਵਿੱਚ ਕੁਝ ਲੋਕਾਂ ਨੇ ਇਕ ਆਦਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਪੁਲੀਸ ਸੂਤਰਾਂ ਨੇ ਦੱਸਿਆ ਕਿ ਲਿਸਾਡੀ ਗੇਟ ਇਲਾਕੇ ਵਿੱਚ ਚਮਨ ਕਾਲੋਨੀ ਨਿਵਾਸੀ 40 ਸਾਲਾ ਦਿਲਸ਼ਾਹ ਨੂੰ ਖੁਸ਼ੀਰਦ ਦੇ ਪੁੱਤਰ ਨੌਸ਼ਾਦ, ਯਾਸੀਨ ਅਤੇ ਸ਼ਹਿਜਾਦ ਨੇ ਲੈਣ-ਦੇਣ ਦੇ ਵਿਵਾਦ ਵਿੱਚ ਬੀਤੀ ਰਾਤ ਨੂੰ ਗੋਲੀ ਮਾਰ ਦਿੱਤੀ| ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਉਸ ਮੌਤ ਹੋ ਗਈ| ਹੱਤਿਆ ਤੋਂ ਬਾਅਦ ਤਿੰਨੋਂ ਦੋਸ਼ੀ ਫਰਾਰ ਹੋ ਗਏ| ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *