ਗੋਲੀ ਲੱਗਣ ਨਾਲ ਮਾਂ-ਪੁੱਤਰ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 13 ਜੁਲਾਈ (ਸ.ਬ.) ਗਿੱਦੜਬਾਹਾ ਦੇ ਬਾਬਾ ਗੰਗਾ ਰਾਮ ਇਨਕਲੇਵ ਵਿਖੇ ਗੋਲੀ ਲੱਗਣ ਨਾਲ ਭੇਦਭਰੀ ਹਾਲਤ ਵਿੱਚ ਮਾਂ-ਪੁੱਤਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ| ਜਾਣਕਾਰੀ ਅਨੁਸਾਰ, ਸੁਗਰੀਵ ਸਿੰਘ  ਸੇਖੋਂ (23) ਅਤੇ ਉਸ ਦੀ ਮਾਤਾ ਸ਼ਰਨਜੀਤ ਕੌਰ (47) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਵਿਚੋਂ ਮਿਲੀਆਂ ਹਨ, ਜਿਨ੍ਹਾਂ ਤੇ ਗੋਲੀਆਂ ਦੇ ਨਿਸ਼ਾਨ ਹਨ| ਪੁਲੀਸ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *