ਗੋਵਰਧਨ ਪੂਜਾ ਸਬੰਧੀ ਸ਼ੋਭਾ ਯਾਤਰਾ ਦਾ ਆਯੋਜਨ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਗ੍ਰੋ ਗ੍ਰਾਸ ਸੇਵਾ ਸਮਿਤੀ ਮੁਹਾਲੀ ਵਲੋਂ ਗੋਵਰਧਨ ਪੂਜਾ ਸਬੰਧੀ ਸ੍ਰੀ ਸਨਾਤਨ ਧਰਮ ਮੰਦਰ ਫੇਜ਼ 7 ਮੁਹਾਲੀ ਤੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਗਊ ਮਾਤਾ ਦੀ ਮੂਰਤੀ ਨੂੰ ਪਾਲਕੀ ਵਿੱਚ ਸਜਾ ਕੇ ਭਗਤ ਲੋਕ ਭਜਨ ਕੀਰਤਨ ਕਰਦੇ ਹੋਏ ਫੇਜ਼ 7 ਦੇ ਘਰ ਘਰ ਗਏ| ਇਸ ਮੌਕੇ ਲੋਕਾਂ ਵਲੋਂ ਗਊ ਮਾਤਾ ਦੇ ਲਈ ਪਹਿਲੀ ਰੋਟੀ ਅਤੇ ਖਾਣ ਪੀਣ ਦਾ ਹੋਰ ਸਮਾਨ ਦਿੱਤਾ ਗਿਆ|
ਗੌ ਗ੍ਰਾਸ ਸੇਵਾ ਸਮਿਤੀ ਮੁਹਾਲੀ ਦੇ ਪ੍ਰਧਾਨ ਹੁਕਮ ਸਿੰਘ ਰਾਵਤ ਨੇ ਦੱਸਿਆ ਕਿ 25 ਨਵੰਬਰ ਨੂੰ ਸ੍ਰੀ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ1 ਮੁਹਾਲੀ ਤੋਂ ਸਤਵੀਂ ਗਊ ਗ੍ਰਾਸ ਰੇਹੜੀ ਸੰਚਾਲਿਤ ਕੀਤੀ ਜਾਵੇਗੀ| ਇਹ ਰੇਹੜੀ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਹਰ ਦਿਨ ਫੇਜ਼ 3ਬੀ1 ਦੇ ਘਰ ਘਰ ਜਾ ਕੇ ਗੌ ਗ੍ਰਾਸ ਯਾਨੀ ਪਹਿਲੀ ਰੋਟੀ, ਫਲ ਅਤੇ ਸਬਜੀਆਂ ਦਾ ਬਚਿਆ ਹੋਇਆ ਹਿੱਸਾ, ਗੁੜ , ਚੋਕਰ ਇਕਤਰ ਕਰਕੇ ਦੇਵਕੀਨੰਦਨ ਗਊਸ਼ਾਲਾ ਫੇਜ਼ 1 ਇੰਡਸਟਰੀਅਲ ਏਰੀਆ ਮੁਹਾਲੀ ਪਹੁੰਚਾਏਗੀ| ਇਸ ਮੌਕੇ ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਵਲੋਂ ਗਊ ਦੇ ਗੋਬਰ ਤੋਂ ਗੋਵਰਧਨ ਬਣਾ ਕੇ ਉਨ੍ਹਾਂ ਦੀ ਪੂਜਾ ਕੀਤੀ ਗਈ ਅਤੇ ਅੰਨਕੂਟ ਦੇ ਰੂਪ ਵਿੱਚ ਕੜੀ ਚਾਵਲ ਦਾ ਭੰਡਾਰਾ ਕੀਤਾ ਗਿਆ|
ਇਸ ਮੌਕੇ ਗੌ ਗ੍ਰਾਸ ਸੇਵਾ ਸਮਿਤੀ ਦੇ ਉਪ ਪ੍ਰਧਾਨ ਪ੍ਰਵੀਣ ਸ਼ਰਮਾ, ਖਜਾਨਚੀ ਨਵੀਨ ਬਖਸ਼ੀ, ਪ੍ਰੈਸ ਸਕੱਤਰ ਬ੍ਰਿਜ ਮੋਹਨ ਜੋਸ਼ੀ, ਸੁਧੀਰ ਗੋਇਲ, ਰਾਕੇਸ਼ ਕੁਮਾਰ, ਰਾਜ ਕੁਮਾਰ, ਕਰਮਚੰਦ, ਰੰਨਜੋਤ, ਸ਼ੀਸ਼ਪਾਲ ਗਰਗ, ਦੀਪਕ ਸ਼ਰਮਾ, ਬਲਰਾਮ, ਵਿਜੈ ਕੁਮਾਰ, ਅਨਿਲ ਕੁਮਾਰ, ਅਰੁਣ ਕੁਮਾਰ, ਮਨੋਜ ਰਾਵਤ, ਅਖਿਲ ਜਿੰਦਲ, ਸ੍ਰੀ ਸਨਾਤਨ ਧਰਮ ਕਮੇਟੀ ਦੇਪ੍ਰਧਾਨ ਨਿਰਮਲ ਕੌਸਲ ਤੇ ਹੋਰ ਮਂੈਬਰ ਮੌਜੂਦ ਸਨ|

Leave a Reply

Your email address will not be published. Required fields are marked *