ਗੌਰਮਿੰਟ ਟੀਚਰ ਯੂਨੀਅਨ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ

ਐਸ.ਏ.ਐਸ.ਨਗਰ, 26 ਜੂਨ (ਸ.ਬ.)  ਗੌਰਮਿੰਟ ਟੀਚਰ ਯੂਨੀਅਨ ਐਸ.ਏ.ਐਸ ਨਗਰ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਫਤਾਵਾਰ ਰੋਸ ਪੱਤਰ ਸੌਂਪਣ ਲਈ ਸ਼ੁਰੂ ਕੀਤੇ ਅੰਦੋਲਨ ਦੌਰਾਨ ਸਿਹਤ ਅਤੇ ਕਿਰਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮੁੱਖ-ਮੰਤਰੀ, ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਨਾ  ਰੋਸ ਪੱਤਰ ਦਿੱਤਾ ਗਿਆ|
ਇਸ ਮੌਕੇ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚਾਰ ਮੰਤਰੀਆਂ ਦੀ ਕਮੇਟੀ 90 ਦਿਨਾਂ ਵਿੱਚ ਅਧਿਆਪਕਾਂ ਦੇ ਮਸਲੇ ਹੱਲ ਕਰਨ ਸਬੰਧੀ ਨੀਤੀ ਤਿਆਰ ਕਰੇਗੀ ਪਰ ਬਾਅਦ ਵਿੱਚ ਸਰਕਾਰ ਨੇ ਚੁੱਪ ਵੱਟ ਲਈ ਹੈ|
ਉਹਨਾਂ ਕਿਹਾ ਕਿ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸਿੱਖਿਆ ਵਿਭਾਗ ਨੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਮਨਘੜਤ ਦੋਸ਼ ਸੂਚੀ ਜਾਰੀ ਕਰ ਦਿੱਤੀ ਗਈ ਹੈ| ਉਹਨਾਂ ਮੰਗ ਕੀਤੀ ਕਿ ਸੁਖਵਿੰਦਰ ਸਿੰਘ ਚਾਹਲ ਖਿਲਾਫ ਦੋਸ਼ ਸੂਚੀ ਰੱਦ ਕੀਤੀ ਜਾਵੇ ਅਤੇ ਰਹਿੰਦੇ ਪੁਲੀਸ ਕੇਸ,               ਵਿਕਟੇਮਾਈਜੇਸ਼ਨ, ਦੋਸ਼ ਸੂਚੀਆਂ, ਨੋਟਿਸ ਰੱਦ ਕੀਤੇ ਜਾਣ| ਇਸਦੇ ਨਾਲ ਹੀ ਅਧਿਆਪਕਾਂ ਦੇ ਸਾਰੇ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ, ਸਿੱਧੀ ਭਰਤੀ ਦਾ ਕੋਟਾ 50 ਫੀਸਦੀ ਤੋਂ ਘਟਾ ਕੇ 25 ਫੀਸਦੀ ਬਹਾਲ ਕੀਤਾ ਜਾਵੇ, ਵਿਭਾਗ ਲਈ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦੀ ਸਿੱਧੀ ਭਰਤੀ ਲਈ ਉਮਰ ਦੀ ਸ਼ਰਤ ਹਟਾਈ ਜਾਵੇ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅੱਪਰ-ਪ੍ਰਾਇਮਰੀ ਵਿੱਚ ਵਿਸ਼ਾ ਵਾਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ, ਵਿਭਾਗ ਵਿੱਚ ਖਤਮ ਕੀਤੀਆਂ ਹਰ ਵਰਗ ਦੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਵਿਦਿਆਰਥੀਆਂ ਨੂੰ ਕਿਤਾਬਾਂ,                 ਸਟੇਸ਼ਨਰੀ ਅਤੇ ਵਜੀਫੇ ਤੁਰੰਤ ਮਹੱਈਆ ਕਰਵਾਏ ਜਾਣ, ਦਾਗੀ ਅਧਿਕਾਰੀਆਂ ਦਾ ਸੇਵਾ ਕਾਲ ਵਿੱਚ ਵਾਧਾ ਵਾਪਿਸ ਲਿਆ ਜਾਵੇ ਅਤੇ ਭ੍ਰਿਸ਼ਟ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ, ਗੌਰਮਿੰਟ ਟੀਚਰ ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ, ਸਕੱਤਰ ਸੁਖਵਿੰਦਰਜੀਤ ਸਿੰਘ ਗਿੱਲ, ਸੀਨੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਰਵਿੰਦਰ ਸਿਘ ਪੱਪੀ, ਪਰਮਜੀਤ ਸਿੰਘ, ਸਰਦੂਲ ਸਿੰਘ ਪੂੰਨੀਆ, ਅਮਰੀਕ ਸਿੰਘ ਝੰਡੇ ਮਾਜਰਾ, ਗੁਲਜੀਤ ਸਿੰਘ, ਮਨਪੀਤ ਸਿੰਘ, ਮਨਜਿੰਦਰ ਪਾਲ ਸਿੰਘ ਅਤੇ ਚਰਨਪਾਲ ਸਿੰਘ ਹਾਜਿਰ ਸਨ|  

Leave a Reply

Your email address will not be published. Required fields are marked *