ਗੌਰਮਿੰਟ ਡਰੱਗ ਡੀਐਡੀਕਸ਼ਨ ਅਤੇ ਰੀਹੈਬਲੀਟੇਸ਼ਨ ਮੁਲਾਜਮ ਯੂਨੀਅਨ ਵਲੋਂ ਹੜਤਾਲ

ਐਸ ਏ ਐਸ ਨਗਰ, 20 ਅਗਸਤ (ਸ.ਬ.) ਗੌਰਮਿੰਟ ਡਰੱਗ ਡੀਐਡੀਕਸ਼ਨ ਅਤੇ ਰੀਹੈਬਲੀਟੇਸ਼ਨ ਮੁਲਾਜਮ ਯੂਨੀਅਨ ਵਲੋਂ ਅੱਜ ਹੜਤਾਲ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸਾਰੇ ਮੁਲਾਜਮਾਂ ਨੂੰ ਜਿਲ੍ਹਾ ਨਸ਼ਾ ਛੁਡਾਊ ਅਤੇ ਪੁਨਰਵਾਸ ਸੁਸਾਇਟੀਆਂ ਵਿਚੋਂ ਕਢ ਕੇ ਸਿਹਤ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ, ਤਨਖਾਹ ਦੇ ਨਾਲ ਸਾਲਾਨਾ ਇੰਕਰੀਮੈਂਟ ਦਿੱਤਾ ਜਾਵੇ, ਪ੍ਰਾਈਵੇਟ ਏਜੰਸੀਆਂ ਰਾਹੀਂ ਭਰਤੀ ਕੀਤੇ ਗਏ ਤੇ ਕੀਤੇ ਜਾ ਰਹੇ ਮੁਲਾਜਮਾਂ ਨੂੰ ਸਿਹਤ ਵਿਭਾਗ ਅਧੀਨ ਲਿਆਂਦਾ ਜਾਵੇ, ਮੁਲਾਜਮਾਂ ਦੀ ਆਪਸ ਵਿਚ ਇਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਵਿੱਚ ਮਿਊਚਲ ਟਰਾਂਸਫਰ ਅਤੇ ਟਰਾਂਸਫਰ ਸਬੰਧੀ ਪਾਲਿਸੀ ਬਣਾਈ ਜਾਵੇ, ਮੁਲਾਜਮਾਂ ਦੀ ਸਿਹਤ ਲਈ ਪਾਲਿਸੀ ਬਣਾਈ ਜਾਵੇ| ਇਸ ਮੌਕੇ ਮੁਲਾਜਮਾਂ ਨੇ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *