ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਕੋਰ ਕਮੇਟੀ ਵਿੱਚ ਬੋਰਡ ਵਿੱਚ ਦਰਜ ਵੇਰਵੇ ਬਿਨਾਂ ਫੀਸ ਸੋਧਣ ਦੀ ਮੰਗ

ਐਸ ਏ ਐਸ ਨਗਰ,12 ਜੁਲਾਈ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਜਥੇਬੰਦੀ ਨੇ ਤਬਾਦਲਾ ਨੀਤੀ ਅਤੇ ਰੈਸਨਲਾਈਜੈਸ਼ਨ ਨੀਤੀ ਜਲਦੀ ਜਾਰੀ ਕਰਕੇ ਲੋੜਵੰਦ ਅਧਿਆਪਕਾਂ ਦੀਆਂ ਬਿਨਾ ਸਿਆਸੀ ਪ੍ਰਭਾਵ ਖਾਲੀ ਥਾਂਵਾਂ ਤੇ ਬਦਲੀਆਂ ਕਰਨ ਦੀ ਅਪੀਲ ਕੀਤੀ ਹੈ| ਉਹਨਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਨੌਵੀਂ ਅਤੇ ਗਿਆਰਵੀਂ ਜਮਾਤਾਂ ਦੇ ਦਾਖਲੇ ਦੀ ਮਿਤੀ ਵਿੱਚ 25 ਜੁਲਾਈ ਤੱਕ ਵਾਧਾ ਕੀਤਾ ਜਾਵੇ ਕਿਉਕਿ ਦਸਵੀਂ ਜਮਾਤ ਦੀ ਦੁਬਾਰਾ ਮੁਲਾਂਕਣ ਦਾ ਨਤੀਜਾ ਹੁਣ ਤੱਕ ਘੋਸ਼ਿਤ ਨਹੀਂ ਹੋਇਆ ਹੈ| ਅੱਠਵੀਂ ਅਤੇ ਦਸਵੀਂ ਜਮਾਤ ਦੇ ਸਰਟੀਫਿਕੇਟ ਲੇਟ ਮਿਲਨ ਕਾਰਨ ਬੋਰਡ ਦੀ ਸਾਈਟ ਤੇ ਵੇਰਵੇ ਦਰਜ ਕਰਨ ਸਮੇਂ ਗਲਤੀ ਦੀ ਸੰਭਾਵਨਾ ਹੈ| ਸਰਕਾਰੀ ਸਕੂਲਾਂ ਦੇ ਵਿਦਿਆਰਥੀ ਗਰੀਬ ਹੋਣ ਕਾਰਨ ਗਲਤੀ ਦੀ ਸੋਧ ਕਰਨ ਲਈ ਪ੍ਰਤੀ ਗਲਤੀ 150 ਰੁਪਏ ਨਹੀਂ ਦੇ ਸਕਦੇ ਜਿਸ ਦਾ ਭੁਗਤਾਨ ਅਧਿਆਪਕ ਨੂੰ ਆਪਣੇ ਕੋਲੋਂ ਕਰਨਾ ਪਵੇਗਾ| ਕਲਾਸ ਇੰਚਾਰਜ ਅਧਿਆਪਕ ਨੂੰ ਵਾਧੂ ਕੰਮ ਕਰਨ ਦੇ ਨਾਲ-ਨਾਲ ਫੀਸ ਦੇਣ ਦੀ ਸਜਾ ਹੋਵੇਗੀ, ਗਲਤੀ ਸੋਧ ਕਰਨ ਦੀ ਫੀਸ ਪ੍ਰਤੀ ਗਲਤੀ ਦੀ ਬਜਾਏ ਪ੍ਰਤੀ ਵਿਦਿਆਰਥੀ ਇਕ ਸਮੇਂ ਹੋਣੀ ਚਾਹੀਦੀ ਹੈ|
ਇਸ ਮੌਕੇ ਸੁਖਦੇਵ ਲਾਲ ਬੱਬਰ, ਅਮਨ ਸਰਮਾ, ਜਗਤਾਰ ਸਿੰਘ, ਕੋਮਲ ਸਿੰਘ, ਕਾਨੂੰਨੀ ਸਲਾਹਕਾਰ ਚਰਨਦਾਸ, ਗੁਰਚਰਨ ਸਿੰਘ ਚਾਹਿਲ, ਹਰਜੀਤ ਬਲਾੜ੍ਹੀ, ਗੁਰਬਰਗ ਸਿੰਘ ਅੰਮ੍ਰਿਤਸਰ ਹਾਜ਼ਰ ਸਨ|

Leave a Reply

Your email address will not be published. Required fields are marked *