ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਡੀ.ਪੀ.ਆਈ ਨੂੰ ਮਿਲਿਆ

ਐਸ. ਏ. ਐਸ ਨਗਰ, 21 ਜੁਲਾਈ (ਸ.ਬ.) ਗੌਰਮਿੰਟ ਸਕੂਲ ਲ਼ੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਡੀ.ਪੀ.ਆਈ ਪੰਜਾਬ ਸੁਖਜੀਤ ਪਾਲ ਸਿੰਘ ਪੀ.ਸੀ.ਐਸ. ਅਤੇ ਡਾਇਰੈਕਟਰ ਪ੍ਰਾਸ਼ਸਨ ਇੰਦਰਪਾਲ ਪੀ.ਸੀ.ਐਸ. ਨੂੰ ਮਿਲ਼ਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੋਸ਼ਲ ਨੇ ਦੱਸਿਆ ਕਿ ਡੀ.ਪੀ.ਆਈ ਸਰਕਾਰੀ ਸਕੂਲ਼ਾਂ ਵਿੱਚ ਸਿਖਿਆ ਦੇ ਸੁਧਾਰ ਕਰਨ ਲਈ ਲੈਕਚਰਾਰ ਯੂਨੀਅਨ ਹਮੇਸ਼ਾ ਹੀ ਤਿਆਰ ਰਹਿੰਦੀ ਹੈ ਅਤੇ ਮੁਖ ਦਫਤਰ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ| ਡੀ.ਪੀ.ਆਈ ਨੇ ਸਕੂਲਾਂ ਵਿੱਚ ਸਿਖਿਆ ਸੁਧਾਰ ਲਈ ਸਿਖਿਆ ਮੰਤਰੀ ਅਤੇ ਸਿਖਿਆ ਸਕੱਤਰ ਦੀ ਅਗਵਾਈ ਵਿੱਚ ਖਾਲੀ ਅਸਾਮੀਆਂ ਨੂੰ ਤੱਰਕੀ ਦੇ ਕੇ ਅਸਾਮੀਆਂ ਭਰਨ ਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ| ਇਸ ਮੌਕੇ ਹਾਕਮ ਸਿੰਘ, ਬਲਦੇਵ ਸਿੰਘ, ਰਣਬੀਰ ਸਿੰਘ, ਭੁਪਿੰਦਰਪਾਲ ਮੁਹਾਲੀ, ਦਲਜੀਤ ਸਿੰਘ, ਰਜਨੀਸ਼ ਨਾਡਾ, ਹਰਨੇਕ ਸਿੰਘ ਬਨੂੜ, ਅਨਿਲ ਕੁਮਾਰ, ਵਰਿੰਦਰ ਸੇਖੋ, ਸੁਖਮੀਤ ਕੌਰ, ਪਰਮਵੀਰ ਕੌਰ ਅਤੇ ਸਤਪਿੰਦਰ ਕੌਰ ਹਾਜ਼ਰ ਸਨ|

Leave a Reply

Your email address will not be published. Required fields are marked *