ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਦੀ ਇੱਥੇ ਹੋਈ ਇੱਕ ਮੀਟਿੰਗ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬੁਲਾਰੇ  ਨੇ ਦੱਸਿਆ ਕਿ ਇਸ ਮੌਕੇ ਹਾਕਮ ਸਿੰਘ ਨੂੰ ਜਿਲ੍ਹਾ ਪ੍ਰਧਾਨ ਮੁਹਾਲੀ, ਜਸਵੀਰ ਸਿੰਘ ਗੋਸਲ ਨੂੰ ਮੁਹਾਲੀ ਤਹਿਸੀਲ ਪ੍ਰਧਾਨ, ਲਜਿੰਦਰ ਸਿੰਘ ਨੂੰ ਖਰੜ ਅਤੇ ਦਲਜੀਤ ਪਿਆਰਾ ਨੂੰ ਡੇਰਾਬੱਸੀ ਦਾ ਪ੍ਰਧਾਨ ਚੁਣਿਆ ਗਿਆ| ਇਸੇ ਤਰ੍ਹਾਂ ਸੁਖਮੀਤ ਕੌਰ ਅਤੇ ਵਰਿੰਦਰ ਸੇਖੋਂ ਨੂੰ ਖਰੜ ਤਹਿਸੀਲ ਦੇ ਮੀਤ ਪ੍ਰਧਾਨ, ਸੁਰਜੀਤ ਕੁਮਾਰ, ਰੇਨੂ ਬਾਲਾ ਨੂੰ ਡੇਰਾਬੱਸੀ ਤਹਿਸੀਲ ਦੇ ਮੀਤ ਪ੍ਰਧਾਨ ਬਣਾਇਆ ਗਿਆ ਹੈ| ਰਜਨੀਸ਼ ਕੁਮਾਰ, ਸੂਰਜ ਮੱਲ, ਹਰਨੇਕ ਸਿੰਘ, ਰਣਬੀਰ ਸਿੰਘ, ਅਵਤਾਰ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ, ਅਤਾਮਬੀਰ ਸਿੰਘ, ਹਰਪਾਲ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ ਮਦਨਲਾਲ, ਪੁਸਪਿੰਦਰ ਕੌਰ, ਕਮਲ ਲੈਨ, ਪਰਮਵੀਰ  ਕੌਰ, ਸਰਨਜੀਤ ਕੌਰ, ਜਤਿੰਦਰਪਾਲ , ਕਮਲਦੀਪ ਕੌਰ, ਕਮਲਜੀਤ ਸਿੰਘ ਮਾਨ ਸਿੰਘ, ਹਰਨੇਕ ਸਿੰਘ ਜਿਲਾ ਕਾਰਜਕਾਰਨੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ| ਇਸ ਮੌਕੇ ਪ੍ਰਿੰਸੀਪਲ ਨਰਿੰਦਰ ਸਿੰਘ, ਕੁਲਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *