ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਵਫਦ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਨਾਲ ਮੁਲਾਕਾਤ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਦਾ ਵਫਦ ਹਾਕਮ ਸਿੰਘ ਅਤੇ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਮੁਹਾਲੀ ਸਰਨਜੀਤ ਸਿੰਘ ਨੂੰ ਮਿਲਿਆ| ਪ੍ਰਿਸੀਪਲ ਨਰਿੰਦਰ ਸਿੰਘ ਗਿੱਲ ਨੇ ਸਾਰੇ ਸਕੂਲਾਂ ਦੀ ਕਾਰਗੁਜਾਰੀ ਦੀ ਜਾਣਕਾਰੀ ਦਿਦਿਆਂ ਸਾਰੇ ਸਕੂਲ ਮੁਖੀਆਂ ਵਲੋਂ ਕਰਵਾਏ ਜਾ ਰਹੇ ਸੁਧਾਰਾਂ ਬਾਰੇ ਦੱਸਿਆ| ਇਸ ਮੌਕੇ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਅਧਿਆਪਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਨ ਨਾਲ ਪੜਾਈ ਵਿੱਚ ਸੁਧਾਰ ਹੋਵੇਗਾ| ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਨੇ ਕਿਹਾ ਕਿ ਵਿਭਾਗ ਵਲੋਂ ਸੀਨੀਆਰਤਾ ਦੇ ਅਧਾਰ ਤੇ ਨਿਯੁਕਤੀਆਂ ਕਰਨ ਨਾਲ ਨਿਪੁਨਤਾ ਵਧੇਗੀ, ਅਧਿਕਾਰੀ ਇਮਾਨਦਾਰੀ ਨਾਲ ਕੰਮ ਕਰਣਗੇ ਅਤੇ ਮੁਹਾਲੀ ਜਿਲ੍ਹੇ ਦੇ ਹਰੇਕ ਸਕੂਲ਼ ਦਾ ਦੌਰਾ ਕਰਕੇ ਸਿਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਣ ਦਾ ਯਤਨ ਕਰਨਗੇ|
ਇਸ ਮੌਕੇ ਤੇ ਪ੍ਰਿਸੀਪਲ ਗੁਰਸੇਰ ਸਿੰਘ, ਕੁਲਦੀਪ ਸਿੰਘ, ਹਰਿੰਦਰ ਕੌਰ, ਨਵੀਨ ਗੁਪਤਾ, ਸੰਧਿਆ ਸਰਮਾ, ਲੈਕਚਰਾਰ ਰਨਬੀਰ ਸਿੰਘ, ਜਸਜੀਤ ਸਿੰਘ, ਮਦਨ ਲਾਲ, ਦਲਜੀਤ ਸਿੰਘ, ਰਵੀ, ਰਜਨੀਸ਼ ਸਰਮਾ,ਇਦੂ ਬਾਲਾ, ਸਤਪਿੰਦਰ, ਸਰੋਜ ਰਾਣੀ, ਮਧੂ ਸੂਦ, ਸੁਖਮੀਤ ਕੌਰ, ਵਰਿੰਦਰ ਸੇਖੋਂ, ਗਗਨ ਸਿੰਘ ਹਾਜਰ ਸਨ|

Leave a Reply

Your email address will not be published. Required fields are marked *