ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਸਾਂਝੇ ਮੋਰਚੇ ਦੇ ਧਰਨੇ ਦੀ ਹਮਾਇਤ ਕਰਨ ਦਾ ਐਲਾਨ

ਐਸ ਏ ਐਸ ਨਗਰ, 23 ਮਾਰਚ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਕੀਤੀ ਗਈ| ਇਸ ਮੀਟਿੰਗ ਵਿੱਚ ਰੈਸਨਲਾਈਜੈਸ਼ਨ ਅਤੇ ਬਦਲੀ ਨੀਤੀ ਵਿੱਚ 7 ਸਾਲਾਂ ਦੀ ਠਹਿਰ ਵਾਲੇ ਅਧਿਆਪਕਾਂ ਦੀਆਂ ਜਬਰੀ ਬਦਲੀਆਂ ਨਾ ਕਰਨ, ਠੇਕੇ ਤੇ ਕੰਮ ਕਰ ਰਹੇ ਲੈਕਚਰਾਰਾਂ ਨੂੰ ਪੂਰੀ ਤਨਖਾਹ ਤੇ ਰੈਗੁਲਰ ਕਰਾਉਣ ਲਈ 25 ਮਾਰਚ ਨੂੰ ਲੁਧਿਆਣੇ ਵਿੱਚ ਸਾਂਝੇ ਮੋਰਚੇ ਵਲੋਂ ਉਲੀਕੇ ਧਰਨੇ ਵਿੱਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਦਾਅਵੇ ਤਾਂ ਪਾਰਦਰਸ਼ਤਾ ਅਤੇ ਭ੍ਰਿਸਟਾਚਾਰ ਖਤਮ ਕਰਨ ਦੇ ਕੀਤੇ ਜਾਂਦੇ ਹਨ ਪ੍ਰੰਤੂ ਅਸਲੀਅਤ ਵਿੱਚ ਪੇਪਰਾਂ ਦੇ ਦਿਨਾਂ ਦੀ ਆੜ ਵਿੱਚ ਛੁੱਟੀਆਂ ਬੰਦ ਕਰਨ ਦੀਆਂ ਚਾਲਾਂ ਤਹਿਤ ਸਿਫਾਰਸ਼ੀ ਪ੍ਰਵਾਨ ਕੀਤੀਆਂ ਬੱਚਾ ਸੰਭਾਲ ਛੁੱਟੀਆਂ ਵਿਭਾਗ ਦੀ ਵੈਬ-ਸਾਈਟ ਤੇ ਅਪਲੌਡ ਨਾ ਕਰਨ ਕਾਰਨ ਮਹਿਲਾ ਅਧਿਆਪਕ ਵਰਗ ਵਿੱਚ ਰੋਸ ਹੈ| ਉਹਨਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦਾ ਸਕੂਲ਼ ਵਿੱਚ ਰਹਿਣਾ ਯਕੀਨੀ ਬਣਾਇਆਂ ਜਾਵੇ, ਸਕੂਲ਼ਾਂ ਤੋਂ ਬਾਹਰ ਅਧਿਆਪਕ ਭੇਜ ਕੇ ਪ੍ਰੋਜੈਕਟ ਸ਼ੁਰੂ ਕਰਨ ਨਾਲ ਪੜ੍ਹਾਈ ਵਿੱਚ ਸੁਧਾਰ ਨਹੀਂ ਹੋਣਾ, ਦਫਤਰਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕ ਸਕੂਲ਼ਾਂ ਵਿੱਚ ਭੇਜੇ ਜਾਣ ਅਤੇ ਦਫਤਰਾਂ ਵਿੱਚ ਨਿਯੁਕਤੀਆਂ ਸੀਨੀਆਰਤਾ ਅਨੁਸਾਰ ਕੀਤੀ ਜਾਵੇ| ਉਹਨਾਂ ਮੰਗ ਕੀਤੀ ਕਿ ਸੱਤ ਸਾਲ ਬਾਅਦ ਅਧਿਆਪਕ ਨੂੰ ਬਦਲਣ ਦਾ ਫੈਸਲਾ ਰੱਦ ਕਰਕੇ ਬੇਨਤੀ ਦੇ ਆਧਾਰ ਤੇ ਖਾਲੀ ਅਸਾਮੀ ਤੇ ਬਦਲੀਆਂ ਕੀਤੀਆਂ ਜਾਣ|
ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ, ਸੁਰਿੰਦਰ ਭਰੂਰ, ਅਮਨ ਸਰਮਾ, ਬਲਰਾਜ ਸਿੰਘ ਬਾਜਵਾ, ਮਲਕੀਤ ਸਿੰਘ, ਜਗਤਾਰ ਸਿੰਘ ਮੋਗਾ, ਮੁਖਤਿਆਰ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਚੱਕਲ, ਹਰਜੀਤ ਸਿੰਘ, ਸੰਜੀਵ ਵਰਮਾ,ਕੋਮਲ,ਅਮਰੀਕ ਸਿੰਘ ਅਤੇ ਅਮਰਜੀਤ ਵਾਲੀਆ ਪਟਿਆਲਾ ਹਾਜ਼ਰ ਸਨ|

Leave a Reply

Your email address will not be published. Required fields are marked *