ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦਾ ਵਫਦ ਡੀ ਪੀ ਆਈ ਨੂੰ ਮਿਲਿਆ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਜਿਲ੍ਹਾ ਮੁਹਾਲੀ ਦੇ ਸਾਇੰਸ ਅਤੇ ਕਾਮਰਸ ਵਿਸ਼ੇ ਦੇ ਲੈਕਚਰਾਰਾਂ ਦਾ ਇੱਕ ਵਫਦ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਵਿੱਤ ਸਕੱਤਰ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਡੀ.ਪੀ.ਆਈ (ਸੈ.ਸਿ) ਪੰਜਾਬ ਪਰਮਜੀਤ ਸਿੰਘ ਨੂੰ ਸਾਇੰਸ/ ਕਾਮਰਸ ਵਿਸ਼ੇ ਦੇ ਪੀਰੀਅਡਾਂ ਦੀ ਵੰਡ ਬਾਰੇ ਮਿਲਿਆ| ਇਸ ਸਬੰਧੀ ਜਾਣਕਾਰੀ ਦਿਦਿਆਂ ਯੂਨੀਅਨ ਦੇ ਜਰਨਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਦੱਸਿਆ ਕਿ ਇਸ ਮੌਕੇ ਡੀ.ਪੀ.ਆਈ ਨਾਲ ਐਨ.ਸੀ.ਐਫ.2005 ਦੇ ਪੰਨਾ ਨੰ.98 ਤੇ ਅਨੁਸਾਰ ਪੀਰੀਅਡ ਦਾ ਸਮਾਂ 30 ਤਂੋ 35 ਮਿੰਟ ਕਰਨ ਬਾਰੇ, ਸਾਇੰਸ ਵਿਸ਼ੇ ਦੇ ਸਿਲੇਬਸ ਲੰਬਾ ਹੋਣ ਕਾਰਨ ਹਰੇਕ ਚੋਣਵੇਂ ਵਿਸ਼ੇ ਲਈ 9 ਪੀਰੀਅਡ ਦੀ ਬਜਾਏ 10 ਕਰਨ ਸਬੰਧੀ ਵਿਚਾਰ ਕੀਤਾ ਗਿਆ| ਉਹਨਾਂ ਦੱਸਿਆ ਕਿ ਇਸ ਮੌਕੇ ਡੀ.ਪੀ.ਆਈ ਨੇ ਸਹਿਮਤੀ ਪ੍ਰਗਟਾਈ ਕਿ ਸਕੂਲ ਵਿੱਚ ਜੇਕਰ ਸਬੰਧਿਤ ਵਿਸ਼ੇ ਦਾ ਮਾਸਟਰ ਕੰਮ ਕਰਦਾ ਹੈ ਤਾਂ ਮਾਸਟਰ ਨੂੰ ਬੋਰਡ ਦੀ ਕਲਾਸ ਲੈਣ ਬਾਰੇ ਜਲਦੀ ਪੱਤਰ ਜਾਰੀ ਕੀਤਾ ਜਾਵੇਗਾ|
ਇਸ ਮੌਕੇ ਕਮਲਜੀਤ ਕੌਰ ਅਤੇ ਗੁਰਜੀਤ ਸਿੰਘ ਦੋਵੇਂ ਸਹਾਇਕ ਡਾਇਰੈਕਟਰ, ਜਸਜੀਤ ਸਿੰਘ, ਸੱਤਪਿੰਦਰ ਕੌਰ, ਰੁਪਿੰਦਰ ਕੌਰ, ਅੰਨੂ ਰੋਲੀ, ਕਮਲਦੀਪ ਕੌਰ, ਗੁਰਪ੍ਰੀਤ ਸ਼ਰਮਾ, ਕਮਲਜੀਤ ਕੌਰ, ਰੀਤੂ ਸੋਨੀ , ਸੰਨੂ ਸ਼ਰਮਾ, ਭੁਪਿੰਦਰ ਕੌਰ, ਇੰਦੂ ਬਾਲਾ, ਜਸਮੀਨ ਕੌਰ, ਆਕ੍ਰਿਤੀ ਅਤੇ ਇੰਦਰਜੀਤ ਕੌਰ ਮੁਹਾਲੀ ਮੌਜੂਦ ਸਨ|

Leave a Reply

Your email address will not be published. Required fields are marked *