ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਤਬਾਦਲਾ ਨੀਤੀ ਜਾਰੀ ਕਰਨ ਦੀ ਮੰਗ

ਐਸ. ਏ. ਐਸ ਨਗਰ, 18 ਜੂਨ (ਸ.ਬ.) ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਹੋਈ| ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ ਵਿਭਾਗ ਤੋਂ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਸਮੇਂ ਅਧਿਆਪਕਾਂ ਨੂੰ ਆਪਣੀ ਮਰਜੀ ਨਾਲ ਖਾਲੀ ਅਸਾਮੀ ਬਦਲੀ ਕਰਾਉਣ ,ਵਿਦਿਆਰਥੀਆਂ ਦੀ ਪੜਾਈ ਨੂੰ ਮੁਖ ਰੱਖਦੇ ਹੋਏ, ਸਕੂਲ਼ਾਂ ਵਿੱਚ ਅਧੂਰੇ ਗਰੁੱਪਾਂ ਨੂੰ ਪੂਰਾ ਕਰਨ ਦਾ ਧਿਆਨ ਰੱਖਣ ਦੀ ਅਪੀਲ਼ ਕੀਤੀ ਹੈ| ਸੂਬਾ ਸਕੱਤਰ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਅਧਿਆਪਕਾਂ ਨੂੰ ਜਬਰਦਸਤੀ ਅਤੇ ਬਦਲਾ ਲਊ ਨੀਤੀ ਤਹਿਤ ਬਦਲੀ ਕਰਕੇ ਪ੍ਰੇਸ਼ਾਨ ਨਾ ਕੀਤਾ ਜਾਵੇ ਇਸ ਨਾਲ ਅਧਿਆਪਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ| ਪ੍ਰਿਸੀਪਲਾਂ ਦੀ ਪੱਦਉਨਤੀ ਕਾਰਨ ਸੀਨੀਅਰ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਵਿਸ਼ ਦੀਆਂ ਖਾਲੀ ਅਸਾਮੀਆਂ ਭਰਨ ਲਈ ਮਾਸਟਰ ਕਾਰਡ ਤੋਂ ਤਰੱਕੀਆਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ| ਨਵੀਂ ਤਬਾਦਲਾ ਨੀਤੀ ਜਾਰੀ ਕਰਕੇ ਬਦਲੀਆਂ ਨੀਤੀ ਅਨੁਸਾਰ ਬਿਨਾਂ ਸਿਆਸੀ ਪ੍ਰਭਾਵ ਦੇ ਕੀਤੀਆਂ ਜਾਣ| ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਸਰਕਾਰੀ ਸੇਵਾ ਦੇ ਸ਼ੁਰੂ ਤੋਂ ਹੁਣ ਤੱਕ ਦੀਆਂ ਏ. ਸੀ. ਆਰ ਨੂੰ ਈ ਪੰਜਾਬ ਤੇ ਅਪਲੋਡ ਕਰਨ ਦੀ ਕੋਈ ਤੁਕ ਨਹੀਂ ਹੈ| ਏ.ਸੀ.ਆਰ . ਸਮਰੱਥ ਅਧਿਕਾਰੀ ਕੋਲ ਹੋਣ ਕਾਰਨ ਅਧਿਆਪਕ ਵਰਗ ਵਿੱਚ ਵਾਧੂ ਮਾਨਸਿਕ ਤਨਾਓ ਹੈ ਜਦੋਂਕਿ ਪਿਛਲੇ ਸਾਲਾਂ ਦੌਰਾਨ ਪਹਿਲਾਂ ਹੀ ਸਾਰੇ ਵੇਰਵੇ ਈ ਪੰਜਾਬ ਤੇ ਅਪਲੌਡ ਕੀਤੇ ਜਾ ਚੁੱਕੇ ਹਨ| ਪ੍ਰਿੰਸੀਪਲਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਬਿਨਾ ਦੇਰੀ ਭਰੀਆਂ ਜਾਣ ਤਾਂ ਜੋ ਯੋਗ ਅਧਿਕਾਰੀ ਭਰਤੀ ਕੀਤੇ ਜਾ ਸਕਣ| ਨਵੀਂ ਤਬਾਦਲਾ ਨੀਤੀ, ਹਰੇਕ ਸੀਨੀਅਰ ਸਕੂਲ਼ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਵੇਰਵੇ ਆਨ ਲਾਈਨ ਕਰਨ ਲਈ, ਵਿਦਿਆਂਰਥੀਆਂ ਦੀ ਈ ਕੰਨਟੈਟ ਰਾਹੀਂ ਪੜਾਈ ਕਰਾਉਣ ਲਈ ਸਕੂਲ ਮੁੱਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਲੋੜ ਅਨੁਸਾਰ ਕੰਪਿਉਟਰ ਖਰੀਦ ਕੇ ਦਿੱਤੇ ਜਾਣ| ਇਸ ਮੌਕੇ ਜਸਵੀਰ ਸਿੰਘ ਗੋਸਲ ਕਿਹਾ ਕਿ ਤਬਦਾਲਾ ਨੀਤੀ ਵਿੱਚ ਗਭੀਰ ਰੋਗੀ,ਕੈਂਸਰ ਪੀੜਤ, ਸਟੇਟ ਅਤੇ ਨੈਸ਼ਨਲ ਐਵਾਰਡੀ, ਸੇਵਾ ਮੁਕਤੀ ਦੇ ਆਖੀਰੀ ਸਾਲ ਵਿੱਚ ਆਪਣੀ ਮਰਜੀ ਦੇ ਖਾਲੀ ਅਸਾਮੀ ਤੇ ਬਿਨਾਂ ਕਿਸੇ ਸਿਆਸੀ ਦਬਾਅ ਦੇ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ|ਜਥੇਬੰਦੀ ਦੇ ਸ੍ਰਪ੍ਰਸਤ ਸੁਖਦੇਵ ਸਿੰਘ ਰਾਣਾ ਨੇ ਮੰਗ ਕੀਤੀ ਕਿ ਡਿਪਟੀ ਡਾਇਰੈਕਟਰਾਂ ਦੀ ਤਰੱਕੀ ਲਈ ਡੀ. ਪੀ. ਸੀ. ਕਰਕੇ ਮੁੱਖ ਦਫਤਰ ਵਿਖੇ ਸੀਨੀਅਰ ਅਧਿਕਾਰੀ ਲਾਏ ਜਾਣ ਅਤੇ ਖਾਲੀ ਜਿਲ੍ਹਾ ਸਿਖਿਆ ਅਫਸਰਾਂ ਦੀ ਨਿਯੁਕਤੀ ਸੀਨੀਆਰਤਾ ਦੇ ਅਧਾਰ ਤੇ ਜਲਦੀ ਕੀਤੀਆਂ ਜਾਣ| ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ,ਅਮਨ ਸ਼ਰਮਾ, ਜਗਤਾਰ ਸਿੰਘ ਮੋਗਾ, ਸੁਖਦੇਵ ਸਿੰਘ ਰਾਣਾ ਅਤੇ ਹਰਜੀਤ ਸਿੰਘ ਬਲ੍ਹਾੜੀ ਹਾਜ਼ਰ ਸਨ|

Leave a Reply

Your email address will not be published. Required fields are marked *