ਗੌਰਮਿੰਟ ਸਕੂਲ ਲ਼ੈਕਚਰਾਰ ਯੂਨੀਅਨ ਵਲੋਂ ਡੀ.ਪੀ.ਸੀ.ਨਤੀਜਾ ਜਲਦੀ ਐਲਾਨਣ ਦੀ ਮੰਗ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਗੌਰਮਿੰਟ ਸਕੂਲ ਲ਼ੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਅਤੇ ਮੁਹਾਲੀ ਜਿਲ਼ੇ ਦੇ ਲੈਕਚਰਾਰਾਂ ਦੀ ਨਵੇਂ ਪੇ ਕਮਿਸਨ ਨੂੰ ਲੈਕਚਰਾਰਾਂ ਦੇ ਪੇ ਬੈਡ ਅਤੇ ਨਵੇ ਪੇ ਸਕੇਲ ਦੀ ਮੰਗ ,15 ਦਿਨਾਂ ਤੋ ਘੱਟ ਮੈਡੀਕਲ ਛੁਟੀ ਪੱਤਰ ਜਾਰੀ ਕਰਾਉਣਾ, ਏ.ਸੀ.ਪੀ.ਦੇ ਕੇਸਾਂ ਵਿੱਚ 3 ਤਰੱਕੀ ਦੇ ਨਾਲ ਗਰੇਡ ਪੇ ਵਿੱਚ ਵਾਧਾ ਕਰਣ ਸੰਬੰਧੀ ਮੀਟਿੰਗ ਕੀਤੀ ਗਈ|
ਮੀਟਿੰਗ ਵਿੱਚ ਪੇ ਕਮਿਸਨ ਦੇ ਚੈਅਰਮੈਨ ਨੂੰ ਰੀਪਜੈਟੈਸਨ ਦੇਣ ਦਾ ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ| ਜਥੇਬੰਦੀ ਦੇ ਵਫਦ ਵਲੋਂ ਲੈਕਚਰਾਰਾਂ ਤੋ ਤਰੱਕੀ ਦੇਕੇ ਪ੍ਰਿਸੀਪਲ ਬਣਾਉਣ ਸੰਬੰਧੀ ਡੀ.ਪੀ.ਸੀ. ਦੀ ਨਤੀਜਾ ਜਲਦੀ ਐਲਾਨ ਕਰਨ ਲਈ ਵਧੀਕ ਪ੍ਰਮੁੱਖ ਸਕੱਤਰ ਡਾ. ਵਿਜਾਲਿੰਗਮ ਨੁੰ ਮਿਲਕੇ ਬੇਨਤੀ ਕੀਤੀ ਤਾ ਜੋ ਸਕੂਲ਼ਾ ਨੂੰ ਯੋਗ ਪ੍ਰਿੰਸੀਪਲ ਅਤੇ ਸਾਲਾਨਾ ਪ੍ਰੀਖਿਆਵਾਂ ਦਾ ਸੰਚਾਲਨ ਸਹੀ ਢੰਗ ਨਾਲ ਹੋ ਸਕੇ|
ਮੀਟਿੰਗ ਵਿੱਚ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ, ਮੇਜਰ ਪਰਦੀਪ, ਸੁਖਦੇਵ ਲਾਲ, ਇਕਬਾਲ ਸਿੰਘ, ਜਸਵੀਰ ਸਿੰਘ ਗੋਸਲ, ਸੁਰਜੀਤ ਸਿੰਘ ਬਾਕਰਪੁਰ, ਜਤਿੰਦਰ ਪਾਲ ਲੁਧਿਆਨਾ, ਡਾ.ਨਰਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਖਰੜ, ਸੁਰਜੀਤ ਸਰਮਾ, ਹਰਪਾਲ ਸਿੰਘ,                ਮੇਜਰ ਸਿੰਘ, ਜਗਜੀਤ ਸਿੰਘ, ਨਵਤਿੰਦਰ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ ਮੁਹਾਲੀ ਅਤੇ ਜਸਕੀਰਤ ਕੌਰ ਬਨੂੜ ਹਾਜ਼ਰ ਸਨ|

Leave a Reply

Your email address will not be published. Required fields are marked *