ਗੌਰੀ ਲੰਕੇਸ਼ ਦੇ ਕਤਲ ਵਿੱਚ ਸ਼ਾਮਲ 3 ਸ਼ੱਕੀਆਂ ਦੀ ਪਛਾਣ, ਸਕੈਚ ਜਾਰੀ

ਨਵੀਂ ਦਿੱਲੀ, 14 ਅਕਤੂਬਰ (ਸ.ਬ.) ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ਵਿੱਚ ਐਸ.ਆਈ.ਟੀ. ਨੇ 3 ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਹਨ| ਸਕੈਚ ਜਾਰੀ ਕਰਦੇ ਹੋਏ ਐਸ.ਆਈ.ਟੀ. ਨੇ ਕਿਹਾ, ਇਸ ਕਤਲ ਵਿੱਚ ਸ਼ਾਮਲ 3 ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ| ਇਹ ਸਕੈਚ ਇਸ ਲਈ ਇਕੋ ਜਿਹੇ ਲੱਗ ਰਹੇ ਹਨ, ਕਿਉਂਕਿ ਮਾਮਲੇ ਦੇ ਸਿਲਸਿਲੇ ਵਿੱਚ ਕਰੀਬ 200-250 ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ| ਵੱਖ-ਵੱਖ ਚਸ਼ਮਦੀਦਾਂ ਦੇ ਆਧਾਰ ਤੇ 2 ਆਰਟਿਸਟ ਨੇ ਇਨ੍ਹਾਂ ਨੂੰ ਤਿਆਰ ਕੀਤਾ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੇ ਪਹਿਲੇ ਹਫਤੇ ਗੌਰੀ ਲੰਕੇਸ਼ ਦੀ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ| ਗੌਰੀ ਲੰਕੇਸ਼ ਇਕ ਹਫਤਾਵਾਰ ਮੈਗਜ਼ੀਨ ਦੀ ਸੰਪਾਦਕ ਸੀ| ਇਸ ਦੇ ਨਾਲ ਹੀ ਉਹ ਅਖਬਾਰਾਂ ਵਿੱਚ ਕਾਲਮ ਵੀ ਲਿਖਦੀ ਸੀ|

Leave a Reply

Your email address will not be published. Required fields are marked *