ਗ੍ਰਹਿਸਥੀ ਸੰਤਾ ਦੀ ਮਾਨਤਾ ਬਾਰੇ ਅਖਾੜਾ ਪ੍ਰੀਸ਼ਦ ਦਾ ਨਵਾਂ ਬਿਆਨ

ਸਾਧੂ- ਸੰਤਾਂ ਦੇ 13 ਪ੍ਰਮੁੱਖ ਅਖਾੜਿਆਂ ਦੀ ਉੱਘੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਕਿਹਾ ਹੈ ਕਿ ਉਹ ਧਰਮ-ਅਧਿਆਤਮ ਖੇਤਰ ਦੀ ਵਿਆਹੀਆਂ ਹਸਤੀਆਂ ਨੂੰ ਸੰਤ ਦਾ ਦਰਜ ਨਹੀਂ ਦਿੰਦੀ| ਪ੍ਰੀਸ਼ਦ ਦਾ ਕਹਿਣਾ ਹੈ ਕਿ 50 ਸਾਲ ਪਹਿਲਾਂ ਤੱਕ ਦੇਸ਼ ਵਿੱਚ ਗ੍ਰਹਿਸਥੀ ਸੰਤਾਂ ਦੀ ਕੋਈ ਮਾਨਤਾ ਨਹੀਂ ਸੀ ਪਰੰਤੂ ਹੁਣ ਕਥਾਵਾਚਕਾਂ, ਉਪਦੇਸ਼ਕਾਂ ਅਤੇ ਪ੍ਰਵਚਨਕਾਰਾਂ ਨੂੰ ਵੀ ਸੰਤ ਕਿਹਾ ਜਾ ਰਿਹਾ ਹੈ, ਜੋ ਠੀਕ ਨਹੀਂ ਹੈ| ਜਿਸ ਚਿੰਤਾ ਦੇ ਤਹਿਤ ਅਖਾੜਾ ਪ੍ਰੀਸ਼ਦ ਨੇ ਇਹ ਬਿਆਨ ਜਾਰੀ ਕੀਤਾ ਹੈ, ਉਹ ਆਪਣੀ ਜਗ੍ਹਾ ਬਿਲਕੁੱਲ ਠੀਕ ਹੈ|
ਇਸਦੇ ਹੱਲ ਲਈ ਲੱਭਿਆ ਗਿਆ ਰਸਤਾ ਵੀ ਕੁੱਝ ਲੋਕਾਂ ਨੂੰ ਠੀਕ ਲੱਗ ਸਕਦਾ ਹੈ, ਪਰੰਤੂ ਧਿਆਨ ਨਾਲ ਵੇਖੀਏ ਤਾਂ ਇਸ ਰਸਤੇ ਦਾ ਭਾਰਤ ਦੀ ਧਾਰਮਿਕ – ਆਤਮਿਕ ਪਰੰਪਰਾ ਨਾਲ ਕੋਈ ਲੈਣਾ – ਦੇਣਾ ਨਹੀਂ ਹੈ| ਭਾਰਤ ਦੇ ਲਗਭਗ ਸਾਰੇ ਪ੍ਰਾਚੀਨ ਰਿਸ਼ੀ ਗ੍ਰਹਿਸਥੀ ਜੀਵਨ ਗੁਜ਼ਾਰਦੇ ਸਨ ਅਤੇ ਹਾਲ ਤੱਕ ਗ੍ਿਰਹਸਥੀ ਸੰਤਾਂ ਦਾ ਇੱਕ ਗੌਰਵਸ਼ਾਲੀ ਇਤਿਹਾਸ ਰਿਹਾ ਹੈ| ਕੀ ਕਬੀਰ ਨੂੰ ਸਿਰਫ ਇਸ ਵਜ੍ਹਾ ਨਾਲ ਸੰਤ ਨਹੀਂ ਮੰਨਿਆ ਜਾਵੇਗਾ ਕਿ ਉਹ ਗ੍ਰਹਿਸਥੀ ਸਨ? ਜਾਂ ਫਿਰ ਗੁਰੂਨਾਨਕ ਨੂੰ, ਜਿਨ੍ਹਾਂ ਨੇ ਆਪਣੇ ਪੁੱਤਰ ਸ਼੍ਰੀਚੰਦ ਨੂੰ ਗੁਰੂ ਗੱਦੀ ਇਸ ਲਈ ਨਹੀਂ ਸੌਂਪੀ, ਕਿਉਂਕਿ ਉਹ ਗ੍ਰਹਿਸਥੀ ਆਸ਼ਰਮ ਛੱਡ ਕੇ ਉਦਾਸੀਨ ਹੋ ਚਲੇ ਸਨ? ਪਿਛਲੇ ਚਾਰ-ਪੰਜ ਸਾਲਾਂ ਵਿੱਚ ਕੁੱਝ ਬਾਬਿਆਂ ਅਤੇ ਸਾਧਵੀਆਂ ਦੇ ਵੱਡੇ ਘਪਲਿਆਂ ਵਿੱਚ ਫਸ ਜਾਣ ਨਾਲ ਭਾਰਤੀ ਸਮਾਜ ਵਿੱਚ ਧਰਮ ਅਤੇ ਅਧਿਆਤਮ ਦੇ ਪੱਧਰ ਤੇ ਵੀ ਬੇਚੈਨੀ ਦੇਖੀ ਜਾ ਰਹੀ ਹੈ| ਅਜਿਹੇ ਵਿੱਚ ਸਾਧੂ- ਸੰਤਾਂ ਦਾ ਆਪਣੇ ਵਲੋਂ ਸਫਾਈ ਲਈ ਜਰੂਰੀ ਕਦਮ ਚੁੱਕਣਾ ਸੁਭਾਵਿਕ ਹੈ| ਪ੍ਰਯਾਗ ਵਿੱਚ ਆਯੋਜਿਤ ਕੁੰਭ ਵਿੱਚ ਉਠੇ ਮਹਾਮੰਡਲੇਸ਼ਵਰ ਵਿਵਾਦ ਤੋਂ ਬਾਅਦ ਤੋਂ ਅਖਾੜਾ ਪ੍ਰੀਸ਼ਦ ਨੇਅਨਿਯਮਿਤਤਾਵਾਂ ਦੇ ਖਿਲਾਫ ਕਦਮ ਚੁੱਕਣੇ ਸ਼ੁਰੂ ਕੀਤੇ ਹਨ| ਜਿਵੇਂ, ਸੰਤਾਂ ਦੀ ਸੂਚੀ ਜਾਰੀ ਕਰਨਾ ਅਤੇ ਬਕਾਇਦਾ ਨਾਮ ਲੈ ਕੇ ਘੋਸ਼ਿਤ ਕਰਨਾ ਕਿ ਫਲਾਣਾ-ਫਲਾਣਾ ਵਿਅਕਤੀ ਨੂੰ ਸੰਤ ਨਾ ਮੰਨਿਆ ਜਾਵੇ|
ਗ੍ਰਹਿਸਥੀ ਸੰਤਾਂ ਬਾਰੇ ਉਸਦੀ ਘੋਸ਼ਣਾ ਦਾ ਸੰਦਰਭ ਮੱਧ ਪ੍ਰਦੇਸ਼ ਦੇ ਭਇਯੂ ਜੀ ਮਹਾਰਾਜ ਦੀ ਆਤਮਹੱਤਿਆ ਨਾਲ ਜੁੜਿਆ ਹੋ ਸਕਦਾ ਹੈ ਪਰੰਤੂ ਭਾਰਤ ਵਿੱਚ ਧਰਮ – ਅਧਿਆਤਮ ਦੀਆਂ ਕਈ ਪਰੰਪਰਾਵਾਂ ਮੌਜੂਦ ਰਹੀਆਂ ਹਨ ਅਤੇ ਸਹਿਜ ਜੀਵਨ ਨੂੰ ਮੁਕਤੀ ਵਿੱਚ ਬੰਧਕ ਮੰਨਣ ਦੀ ਧਾਰਨਾ ਇੱਥੇ ਕਦੇ ਸਥਾਪਤ ਨਹੀਂ ਹੋ ਪਾਈ| ਖੁਦ ਅਖਾੜਾ ਪ੍ਰੀਸ਼ਦ ਤੇ ਹੀ ਨਜ਼ਰ ਮਾਰੀਏ ਤਾਂ ਇਸਦੇ 13 ਅਖਾੜਿਆਂ ਵਿੱਚੋਂ ਸਿਰਫ ਇੱਕ ਉਦਾਸੀਨ ਹੈ| ਲੱਖਾਂ ਵਿਅਕਤੀ ਵੱਲੋਂ ਅਧਿਆਤਮਿਕ ਵਿਅਕਤਿਤਵਾਂ ਦਾ ਪਤਨ ਕਿਸੇ ਜ਼ਿਆਦਾ ਡੂੰਘੀ ਬਿਮਾਰੀ ਵੱਲ ਇਸ਼ਾਰਾ ਕਰਦਾ ਹੈ, ਜਿਸਦਾ ਇਲਾਜ ਆਮ ਲੋਕਾਂ ਦੀ ਜਾਗਰੂਕ ਭਾਗੀਦਾਰੀ ਨਾਲ ਹੀ ਸੰਭਵ ਹੋ ਪਾਵੇਗਾ| ਧਾਰਮਿਕ ਸੰਸਥਾਵਾਂ ਨੂੰ ਵੀ ਇਸ ਮਾਮਲੇ ਵਿੱਚ ਸਬਰ ਨਾਲ ਕੰਮ ਲੈਣਾ ਪਵੇਗਾ|
ਰਾਜ

Leave a Reply

Your email address will not be published. Required fields are marked *