ਗ੍ਰਹਿ ਮੰਤਰਾਲੇ ਨੇ ਨਾਗਾਲੈਂਡ ਵਿੱਚ ਅਸਾਮ ਰਾਇਫਲਸ ਜਵਾਨਾਂ ਨੂੰ ਤੈਨਾਤ ਕਰਨ ਦਾ ਕੀਤਾ ਫੈਸਲਾ

ਨਵੀਂ ਦਿੱਲੀ, 3 ਫਰਵਰੀ (ਸ.ਬ.) ਨਾਗਾਲੈਂਡ ਵਿੱਚ ਮੌਜੂਦਾ ਹਿੰਸਾ ਦੀ ਸਥਿਤੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ ਰਾਜ ਵਿੱਚ ਅਸਾਮ ਰਾਇਫਲਸ ਦੇ ਜਵਾਨਾਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ| ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਕਿਹਾ ਕਿ ਨਾਗਾਲੈਂਡ ਪੁਲੀਸ ਡਾਇਰੈਕਟਰ ਜਨਰਲ ਐਲ.ਐਲ ਡੋਂਗੇਲ ਨੇ ਰਾਜ ਵਿੱਚ ਹਿੰਸਾ ਦੀ ਸਥਿਤੀ ਨੂੰ ਮੱਦੇਨਜ਼ਰ ਵਿੱਚ ਰੱਖਦੇ ਹੋਏ ਅਰਧ ਸੈਨਿਕ ਫੌਜ ਦੀ ਮੰਗ ਕੀਤੀ ਸੀ ਪਰ ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਵਿੱਚ ਰੱਖਦੇ ਹੋਏ ਸਥਿਤੀ ਨੂੰ ਨਿਯੰਤਰਿਤ ਕਰਨ ਲਈ ਅਸਾਮ ਰਾਇਫਲਸ ਨੂੰ ਤੈਨਾਤ ਕੀਤਾ ਗਿਆ ਹੈ| ਮੰਤਰਾਲੇ ਦੇ ਸੂਤਰਾਂ ਮੁਤਾਬਕ ਨਾਗਾਲੈਂਡ ਦੇ ਡੀ.ਜੀ.ਪੀ ਨੇ ਜੋ ਰਿਪੋਰਟ ਮੰਤਰਾਲੇ ਨੂੰ ਭੇਜੀ ਹੈ, ਉਸ ਦੇ ਮੁਤਾਬਕ ਉਥੋਂ ਦੇ ਹਾਲਾਤ ਖਰਾਬ ਹਨ|
ਕਿਰੇਜ ਰਿਜੀਜੂ ਨੇ ਅਸਾਮ ਰਾਇਫਲਸ ਦੇ ਡੀ.ਜੀ.ਪੀ ਸ਼ੋਕੀਨ ਚੌਹਾਨ ਨਾਲ ਗੱਲਬਾਤ ਵੀ ਕੀਤੀ| ਉਨ੍ਹਾਂ ਦੱਸਿਆ ਕਿ ਰਾਜ ਦੇ ਮੁੱਖ ਮੰਤਰੀ ਨੂੰ ਵੀ ਖਤਰਾ ਹੈ| ਇਸ ਲਈ ਉਨ੍ਹਾਂ ਦੇ ਘਰ ਦੀ ਸੁੱਰਖਿਆ ਨੂੰ ਲੈ ਕੇ ਖਾਸ ਨਿਰਦੇਸ਼ ਦਿੱਤੇ ਗਏ ਹਨ| ਰਾਜ ਵਿੱਚ ਨਾਗਾ ਸਥਾਨਕ ਸਰਕਾਰੀ ਚੋਣਾਂ ਵਿੱਚ ਔਰਤਾਂ ਨੂੰ 33 ਫੀਸਦੀ      ਰਿਜ਼ਰਵੇਸ਼ਨ ਨਹੀਂ ਦੇਣ ਦੀ ਮੰਗ ਦੇ ਨਾਲ ਮੁੱਖ ਮੰਤਰੀ ਟੀ.ਆਰ.ਜੇਲਿਆਂਗ ਦਾ ਵੀ ਅਸਤੀਫਾ ਮੰਗ ਰਹੇ ਹਨ|
ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅੱਜ  ਕਈ ਵਾਹਨਾਂ ਅਤੇ ਸਰਕਾਰੀ ਦਫਤਰਾਂ ਨੂੰ ਵੀ ਅੱਗ ਲਗਾ ਦਿੱਤੀ ਹੈ|

Leave a Reply

Your email address will not be published. Required fields are marked *