ਗ੍ਰਾਮ ਪੰਚਾਇਤ ਦਾਊਂ ਦਾ ਸਰਪੰਚ ਮੁਅਤਲ

ਐਸ ਏ ਐਸ ਨਗਰ, 28 ਨਵੰਬਰ (ਸ.ਬ.) ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀ  ਨੇ ਇਕ ਹੁਕਮ ਜਾਰੀ ਕਰਕੇ ਪਿੰਡ ਦਾਉਂ ਦੇ ਸਰਪੰਚ ਸ੍ਰੀ ਅਵਤਾਰ ਸਿੰਘ ਨੂੰ ਉਸਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਹੈ| ਆਪਣੇਹੁਕਮਾਂ ਵਿੱਚ ਸ੍ਰੀ ਸਿਬਿਨ ਸੀ ਨੇ ਕਿਹਾ ਹੈ ਕਿ ਇਸ ਪਿੰਡ ਦੀ ਪੰਚਾਇਤ ਦੇ ਬੈਂਕਾਂ ਵਿੱਚ ਚਲਦੇ ਸਾਰੇ ਖਾਤੇ ਸੀਲ ਕਰ ਦਿਤੇ ਜਾਣ ਅਤੇ ਮੁਅਤਲ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ  ਸਕੇਗਾ| ਉਸਦੀ ਮੁਅਤਲੀ ਦੌਰਾਨ ਪੰਚਾਇਤ ਦਾ ਸਾਰਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜਿਸ ਦੀ ਚੋਣ ਬਾਕੀ ਦੇ ਪੰਚਾਂ ਵਲੋਂ ਕੀਤੀ ਜਾਵੇਗੀ|
ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿੱਚ ਦੋਸ਼ ਲਗਾਏ ਗਏ ਹਨ ਕਿ ਇਸ ਸਰਪੰਚ ਨੇ ਗ੍ਰਾਮ ਪੰਚਾਇਤ ਦਾਉਂ ਦੀ ਮਹਿਲਾ ਮੰਡਲ ਦੀ ਇਮਾਰਤ ਪੰਜਾਬ ਨੈਸ਼ਨਲ ਬੈਂਕ ਨੂੰ  3 ਅਕਤੂਬਰ 2016 ਤੋਂ 3 ਜੂਨ 2017 ਤੱਕ ਬਿਨਾ ਕਿਰਾਏ ਤੋਂ ਦੇ ਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ| ਇਸ ਤੋਂ ਇਲਾਵਾ ਇਸ ਸਰਪੰਚ ਨੇ ਸ਼ਾਮਲਾਟ ਜਮੀਨ ਉਪਰ ਕਬਜਾ ਕਰਨ ਤੋਂ ਪਰਵਾਸੀ ਮਜਦੂਰਾਂ ਨੂੰ ਨਹੀਂ ਰੋਕਿਆ ਅਤੇ ਨਾ ਹੀ ਉਹਨਾਂ  ਵਿਰੁੱਧ ਕੋਈ ਕਾਰਵਾਈ ਕੀਤੀ| ਇਹਨਾਂ ਦੋਸ਼ਾਂ ਅਧੀਨ ਕਾਰਵਾਈ ਕਰਦਿਆਂ ਡਾਇਰੈਕਟਰ ਸ੍ਰੀ ਸਿਬਿਨ ਸੀ ਨੇ ਗਾ੍ਰਮ ਪੰਚਾਇਤ ਦਾਉਂ ਦੇ ਸਰਪੰਚ ਅਵਤਾਰ ਸਿੰਘ ਨੂੰ ਉਸਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਹੈ|

Leave a Reply

Your email address will not be published. Required fields are marked *