ਗ੍ਰਾਮ ਪੰਚਾਇਤ ਮਿਲਖ ਦੀ ਮਹਿਲਾ ਸਰਪੰਚ ਅਤੇ ਪੰਚ ਮੁਅਤਲ

ਐਸ ਏ ਐਸ ਨਗਰ, 8 ਮਾਰਚ (ਸ.ਬ.) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਮਿਲਖ ਬਲਾਕ ਖਰੜ ਜਿਲ੍ਹਾ ਐਸ ਏ ਐਸ ਨਗਰ ਦੀ ਮਹਿਲਾ ਸਰਪੰਚ ਸਤਨਾਮ ਕੌਰ ਅਤੇ ਪੰਚ ਮੇਵਾ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿਤਾ ਹੈ|
ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਸਿਬਿਨ ਸੀ ਆਈ ਏ ਐਸ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗਾ੍ਰਮ ਪੰਚਾਇਤ ਪਿੰਡ ਮਿਲਖ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੀ ਆਮਦਨ ਖਰਚ ਹਿਸਾਬ ਨੂੰ ਵਾਚਣ ਤੋਂ ਪਤਾ ਚਲਦਾ ਹੈ ਕਿ ਅਗਸਤ 2013 ਤੋਂ ਲੈ ਕੇ ਜੁਲਾਈ 2017 ਤੱਕ ਦੇ ਸਮੇਂ ਦੌਰਾਨ ਪੇਂਡੂ ਵਾਟਰ ਸਪਲਾਈ ਮਿਲਖ ਵਲੋਂ 7000 ਰੁਪਏ ਤੋਂ ਲੈ ਕੇ 42000 ਰੁਪਏ ਪ੍ਰਤੀ ਮਹੀਨਾਂ ਦੀ ਦਰ ਨਾਲ ਪਾਣੀ ਦੇ ਬਿਲ ਇਕੱਠੇ ਕੀਤੇ ਗਏ ਹਨ| ਇਸ ਤੋਂ ਪਤਾ ਚਲਦਾ ਹੈ ਕਿ ਪੇਂਡੂ ਜਲ ਸਪਲਾਈ ਕਮੇਟੀ ਵਲੋਂ ਔਸਤਨ 125-130 ਘਰਾਂ ਤੋਂ ਹੀ ਜਿਆਦਾਤਰ ਵਸੂਲੀ ਕੀਤੀ ਗਈ ਹੈ ਅਤੇ ਪਿੰਡ ਦੇ 100-110 ਘਰਾਂ ਤੋਂ ਬਿਲ ਦੀ ਵਸੂਲੀ ਨਹੀਂ ਕੀਤੀ ਗਈ| ਜੇ 240 ਘਰਾਂ ਤੋਂ ਹਰ ਮਹੀਨੇ ਵਸੂਲੀ ਕੀਤੀ ਜਾਵੇ ਤਾਂ ਹਰ ਮਹੀਨੇ ਜਲ ਸਪਲਾਈ ਕਮੇਟੀ ਨੂੰ 100 ਰੁਪਏ ਪ੍ਰਤੀ ਕੁਨੈਕਸਨ ਦੀ ਦਰ ਨਾਲ 24 ਹਜਾਰ ਰੁਪਏ ਮਹੀਨਾ ਦੀ ਆਮਦਨ ਹੋਣੀ ਸੀ ਅਤੇ ਕੁਲ ਅਗਸਤ 2013 ਤੋਂ ਜੁਲਾਈ 2017 ਤਕ 1152000 ਰੁਪਏ ਦੀ ਆਮਦਨ ਹੋ ਜਾਣੀ ਸੀ ਪਰ ਜਲ ਸਪਲਾਈ ਕਮੇਟੀ ਵਲੋਂ ਕਦੇ ਵੀ ਪੂਰੇ ਘਰਾਂ ਤੋਂ ਬਿਲ ਇਕੱਠੇ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ| ਇਹਨਾਂ ਵਲੋਂ ਬਿਲਾ ਨਾ ਅਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ| ਕਮੇਟੀ ਵਲੋਂ ਪੰਪ ਆਪਰੇਟਰ ਨੂੰ ਪੰਜ ਹਜਾਰ ਰੁਪਏ ਮਹੀਨੇ ਦੇ ਹਿਸਾਬ ਨਾਲ 240000 ਰੁਪਏ ਦੀ ਅਦਾਇਗੀ ਕੀਤੀ ਗਈ ਹੈ| ਇਹ ਇਕ ਪਾਰਟ ਟਾਈਮ ਕੰਮ ਸੀ ਜਿਸ ਲਈ ਐਨੀ ਜਿਆਦਾ ਤਨਖਾਹ ਵਾਜਬ ਨਹੀਂ ਸੀ| ਇਸ ਸਮੇਂ ਪਾਣੀ ਦੇ ਬਿਲ ਦਾ ਬਕਾਇਆ ਜੁਲਾਈ 2017 ਤਕ ਦਾ 1228110 ਰੁਪਏ ਹੈ| ਇਸ ਵਿੱਚ ਜਿਆਦਾਤਰ ਹਿੱਸਾ ਸਮੇਂ ਸਿਰ ਅਦਾਇਗੀ ਨਾ ਕਰਨ ਕਾਰਨ ਜਮਾ ਹੋਏ ਬਕਾਏ ਅਤੇ ਇਸ ਉਪਰ ਪਏ ਜੁਰਮਾਨੇ ਦਾ ਹੈ| ਇਸ ਲਈ ਸਰਪੰਚ ਸਤਨਾਮ ਕੌਰ ਬਤੌਰ ਚੇਅਰਮੈਨ ਅਤੇ ਮੇਵਾ ਸਿੰਘ ਪੰਚ ਬਤੌਰ ਮਂੈਬਰ ਜਲ ਸਪਲਾਈ ਕਮੇਟੀ ਪਿੰਡ ਮਿਲਖ ਜਿੰਮੇਵਾਰ ਹਨ| ਜਿਹਨਾਂ ਉਪਰ ਜਾਂਚ ਤੋਂ ਬਾਅਦ ਦੋਸ਼ ਸਿੱਧ ਹੋ ਗਏ ਹਨ ਇਸ ਕਾਰਨ ਇਹਨਾ ਦੋਵਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *