ਗ੍ਰੇਟਰ ਨੋਇਡਾ: ਮੁਬਾਰਕਪੁਰ ਵਿੱਚ 3 ਮੰਜ਼ਿਲਾ ਇਮਾਰਤ ਡਿੱਗੀ

ਗ੍ਰੇਟਰ ਨੋਏਡਾ, 26 ਜੁਲਾਈ (ਸ.ਬ.) ਗ੍ਰੇਟਰ ਨੋਏਡਾ ਦੇ ਸੂਰਜਪੁਰ ਕੋਤਵਾਲੀ ਖੇਤਰ ਦੇ ਮੁਬਾਰਕਪੁਰ ਪਿੰਡ ਵਿੱਚ 3 ਮੰਜ਼ਿਲਾ ਇਮਾਰਤ ਡਿੱਗਣ ਨਾਲ ਆਲੇ-ਦੁਆਲੇ ਅਫੜਾ-ਦਫੜੀ ਮਚ ਗਈ| ਮੌਕੇ ਤੇ ਹੀ ਮਕਾਨ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ| ਅੱਜ ਸਵੇਰ ਤੇਜ਼ ਬਰਸਾਤ ਕਾਰਨ ਗ੍ਰੇਟਰ ਨੋਏਡਾ ਸੂਰਜਪੁਰ ਨੇੜੇ ਮੁਬਾਰਕਪੁਰ ਪਿੰਡ ਵਿੱਚ 3 ਮੰਜ਼ਿਲਾ ਇਮਾਰਤ ਡਿੱਗ ਗਈ|
ਜਾਣਕਾਰੀ ਮੁਤਾਬਕ ਪੀੜਤ ਓਮਪਾਲ ਆਪਣੇ ਪਰਿਵਾਰ ਨਾਲ ਮਕਾਨ ਵਿੱਚ ਰਹਿੰਦਾ ਹੈ| ਉਸ ਦਾ ਕਹਿਣਾ ਹੈ ਕਿ ਤੇਜ਼ ਬਾਰਿਸ਼ ਕਾਰਨ ਮਕਾਨ ਨੇੜੇ ਬਣ ਰਹੀ ਕੰਪਨੀ ਨੇ ਟੋਇਆ ਪੁੱਟਿਆ ਹੋਇਆ ਹੈ, ਜਿਸ ਵਿੱਚ ਪਾਣੀ ਭਰਨ ਨਾਲ ਮਕਾਨ ਦੀ ਕੰਧ ਡਿੱਗ ਗਈ| ਤੁਰੰਤ ਹੀ ਸਥਾਨਕ ਲੋਕਾਂ ਨੇ ਓਮਪ੍ਰਕਾਸ਼ ਦੇ ਪਰਿਵਾਰ ਨੂੰ ਮਕਾਨ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ| ਉਸ ਤੋਂ ਬਾਅਦ ਹੀ 3 ਮੰਜ਼ਿਲਾ ਇਮਾਰਤ ਦੇਖਦੇ ਹੀ ਦੇਖਦੇ ਡਿੱਗ ਗਈ, ਜਦਕਿ ਇਸ ਘਟਨਾ ਵਿੱਚ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ
ਸੂਚਨਾ ਮਿਲਣ ਦੇ ਬਾਵਜੂਦ ਵੀ ਪੁਲੀਸ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ| ਪੀੜਤ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੁਲੀਸ ਅਤੇ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਹਨ ਪਰ ਮਦਦ ਲਈ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ| ਪਿੰਡ ਦੇ ਲੋਕ ਘਰ ਦੇ ਸਾਮਾਨ ਦੇ ਰੈਸਕਿਊ ਵਿੱਚ ਲੱਗੇ ਹੋਏ ਹਨ|

Leave a Reply

Your email address will not be published. Required fields are marked *