ਗਜ਼ਲ ਸੰਗ੍ਰਹਿ ਦਾ ਲੋਕ ਅਰਪਨ ਅਤੇ ਵਿਚਾਰ ਗੋਸ਼ਟੀ ਸਮਾਗਮ 16 ਦਸੰਬਰ ਨੂੰ

ਚੰਡੀਗੜ੍ਹ, 14 ਦਸੰਬਰ (ਸ.ਬ.) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰਮਨ ਸੰਧੂ ਦਾ ਦੂਜਾ ਗਜਲ ਸੰਗ੍ਰਹਿ ”ਸੁਪਨਿਆ, ਸੰਗ ਸੰਵਾਦ” 16 ਦਸੰਬਰ ਨੂੰਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਨ ਅਤੇ ਵਿਚਾਰ ਗੋਸ਼ਟੀ ਸਮਾਗਮ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰ ਦੇ ਜਨਰਲ ਸੈਕਟਰੀ ਗੁਰਦਰਸ਼ਨ ਮਾਵੀ ਨੇ ਦਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ| ਪ੍ਰਧਾਨਗੀ ਮੰਡਲ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਸਿਰੀ ਰਾਮ ਅਰਸ਼, ਸ਼ੰਗਾਰਾ ਸਿੰਘ ਭੁੱਲਰ, ਡਾ. ਸੁਰਿੰਦਰ ਗਿੱਲ ਬੈਠਣਗੇ, ਡਾ. ਚਰਨਜੀਤ ਕੌਰ, ਡਾ. ਹਰਪਾਲ ਭੱਟੀ ਪਰਚੇ ਪੜਨਗੇ| ਇਸ ਮੌਕੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਵੀ ਮੌਜੂਦ ਸਨ|

Leave a Reply

Your email address will not be published. Required fields are marked *