ਗੜੇਮਾਰੀ ਨਾਲ ਪ੍ਰਭਾਵਿਤ ਫਸਲਾਂ ਦੇ ਮਾਲਕ ਕਿਸਾਨਾਂ ਨੂੰ ਯੋਗ ਮੁਆਵਜਾ ਦੇਵੇ ਪ੍ਰਸ਼ਾਸਨ : ਗਰਚਾ

ਗੜੇਮਾਰੀ ਨਾਲ ਪ੍ਰਭਾਵਿਤ ਫਸਲਾਂ ਦੇ ਮਾਲਕ ਕਿਸਾਨਾਂ ਨੂੰ ਯੋਗ ਮੁਆਵਜਾ ਦੇਵੇ ਪ੍ਰਸ਼ਾਸਨ : ਗਰਚਾ
ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਡੀ.ਸੀ. ਮੁਹਾਲੀ ਨੂੰ ਲਿਖਿਆ ਪੱਤਰ
ਮਾਜਰੀ/ਮੁਲਾਂਪੁਰ, 15 ਅਪ੍ਰੈਲ (ਸ.ਬ.) ਬੀਤੇ ਦਿਨੀ ਹਲਕਾ ਖਰੜ ਦੇ ਮਾਜਰੀ ਬਲਾਕ ਵਿੱਚ ਹੋਈ ਗੜੇਮਾਰੀ ਅਤੇ ਤੇਜ ਹਨੇਰੀ ਨਾਲ ਕਿਸਾਨਾਂ ਦੀ ਫਸਲ ਦੇ ਹੋਏ ਭਾਰੀ ਨੁਕਸਾਨ ਕਾਰਨ ਬਦਹਾਲ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਜੋਰ ਫੜਣ ਲੱਗ ਪਈ ਹੈ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ.ਬੀਬੀ ਲਖਵਿੰਦਰ ਕੌਰ ਗਰਚਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ|
ਮੈਡਮ ਗਰਚਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨੇ ਜਿਥੇ ਕਣਕ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ| ਕੁਦਰਤ ਦੇ ਕਹਿਰ ਨੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ|
ਇਸ ਦੌਰਾਨ ਬੀਬੀ ਗਰਚਾ ਨੇ ਖਰੜ ਹਲਕੇ ਦੇ ਪਿੰਡ ਮਾਣਕ ਪੁਰ ਸ਼ਰੀਫ ,ਬੂਥਗੜ,ਕੁਬਾਹੇੜੀ ਅਤੇ ਨੇੜੇ ਦੇ ਪਿੰਡ ਦਾ ਦੌਰਾ ਕੀਤਾ| ਉਹਲਾਂ ਦੱਸਿਆ ਕਿ ਇਸ ਖੇਤਰ ਵਿੱਚ ਕਰੀਬ 80 ਤੋਂ 95 ਪ੍ਰਤੀਸ਼ਤ ਫਸਲ ਦਾ ਨੁਕਸਾਨ ਹੋਇਆ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦਾ ਸਾਰੇ ਸਾਲ ਦਾ ਖਰਚਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਇਸ ਫਸਲ ਦੀ ਕਮਾਈ ਤੇ ਹੀ ਚਲਦਾ ਹੈ| ਖਾਸ ਕਰ ਛੋਟੇ ਕਿਸਾਨਾਂ (ਜਿਨ੍ਹਾਂ ਦਾ ਸਾਰੇ ਸਾਲ ਦਾ ਖਰਚ ਹੀ ਕਣਕ ਦੀ ਫਸਲ ਤੇ ਅਧਾਰਿਤ ਹੈ) ਨੂੰ ਉਨ੍ਹਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ|
ਉਹਲਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਬਾਤ ਕੀਤੀ ਹੈ ਅਤੇ ਇਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਦੇਣ ਦੀ ਮੰਗ ਕੀਤੀ ਹੈ|
ਇਸ ਮੌਕੇ ਗੁਰਮੁੱਖ ਸਿੰਘ ਸਾਬਕਾ ਸਰਪੰਚ, ਸ਼ਿਵਤਾਰ ਸਿੰਘ,ਪਰਮਿੰਦਰ ਸਿੰਘ ਟੋਨੀ ,ਦਰਸ਼ਨ ਸਿੰਘ, ਸਰਦਾਰਾ ਸਿੰਘ,ਕੁਲਵੰਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ,ਕੇਸਰ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜ਼ਿਰ ਸਨ|

Leave a Reply

Your email address will not be published. Required fields are marked *