ਗੜ੍ਹਸ਼ੰਕਰ ਨੇੜੇ ਮੋਟਰਸਾਈਕਲ ਸਵਾਰ ਤੋਂ ਪੰਜ ਲੱਖ ਲੁੱਟੇ

ਗੜ੍ਹਸ਼ੰਕਰ, 28 ਅਕਤੂਬਰ (ਸ.ਬ.)- ਗੜ੍ਹਸ਼ੰਕਰ ਦੇ ਬੰਗਾ ਰੋਡ ਤੇ ਸਥਿਤ ਪਿੰਡ ਚੌਹੜਾ ਤੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਭੀਣ ਨੂੰ ਜਾਂਦੀ ਲਿੰਕ ਸੜਕ ਤੇ ਦੁਪਹਿਰ ਕਰੀਬ 2 ਕੁ ਵਜੇ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਵਿਸ਼ਾਲ ਵਾਸੀ ਗੜ੍ਹਸ਼ੰਕਰ ਤੋਂ ਪਿੱਛੋਂ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਵੱਲੋਂ ਪੰਜ ਲੱਖ ਰੁਪਏ ਦੀ ਨਗਦੀ ਲੁੱਟ ਲੈਣ ਦੀ ਖ਼ਬਰ ਹੈ|
ਵਿਸ਼ਾਲ ਦੇ ਪਿਤਾ ਨਿਖਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਵਾਂਸ਼ਹਿਰ ਵਿਖੇ ਗੱਡੀ ਦੀ ਖ਼ਰੀਦ ਕੀਤੀ ਜਾਣੀ ਸੀ ਜਿਸ ਵਾਸਤੇ ਲੜਕੇ ਤੋਂ ਨਗਦੀ ਮੰਗਵਾਈ ਸੀ| ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਪੁਲਿਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਗਈ| ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਵੱਲੋਂ ਕਰੀਬ ਇਕ ਘੰਟੇ ਤੋਂ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਤੇ ਵਾਕਿਆ ਵਾਪਰਿਆ ਹੈ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੌਹੜਾ ਵਿਚ ਪੈਂਦਾ ਹੈ ਜਾਂ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਭੀਣ ਵਿਚ| ਦੋਵੇਂ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਇਸ ਲੁੱਟ ਦੀ ਘਟਨਾ ਨੂੰ ਦੂਜੇ ਸਿਰ ਮੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੈ| ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੀ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ|

Leave a Reply

Your email address will not be published. Required fields are marked *