ਗੰਗਾ ਵਿੱਚ ਸਾਢੇ ਚਾਰ ਲੱਖ ਰੁਪਏ ਵਹਾਉਂਦਾ ਵਿਅਕਤੀ ਪੁਲੀਸ ਨੇ ਫੜਿਆ

ਹਰਿਦੁਆਰ, 23 ਦਸੰਬਰ (ਸ.ਬ.) ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਸਾਢੇ ਚਾਰ ਲੱਖ ਰੁਪਏ ਵਹਾ ਰਹੇ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕੀਤਾ ਹੈ| ਸੂਚਨਾ ਮਿਲਦੇ ਹੀ ਆਮਦਨ ਵਿਭਾਗ ਅਤੇ ਪੁਲੀਸ ਟੀਮ ਨੇ ਫੜ ਲਿਆ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਹਰਿਦੁਆਰ ਜਨਪਦ ਦੇ ਵਿਸ਼ਨੂੰਘਾਟ ਵਿੱਚ ਗੰਗਾ ਨਦੀ ਤੇ ਬੱਬਲ ਪੁੱਤਰ ਸੁਧੀਰ ਵਾਸੀ ਬ੍ਰਹਮਾਪੁਰੀ ਨਾਮ ਦਾ ਵਿਅਕਤੀ ਪੈਸੇ ਨਦੀ ਵਿੱਚ ਵਹਾ ਰਿਹਾ ਸੀ| ਰਾਹ ਚੱਲ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਸ਼ੋਰ ਮਚਾ ਦਿੱਤਾ| ਬੱਬਲ ਜਿਸ ਤਰ੍ਹਾਂ ਹੀ ਭੱਜਣ ਲੱਗਾ, ਲੋਕਾਂ ਨੇ ਉਸ ਨੂੰ ਦਬੋਚ ਲਿਆ|
ਕੋਤਵਾਲ ਅਨਿਲ ਜੋਸ਼ੀ ਮੁਤਾਬਕ ਸੂਚਨਾ ਮਿਲਦੇ ਹੀ ਪੁਲੀਸ ਵਿਭਾਗ ਅਤੇ ਆਮਦਨ ਵਿਭਾਗ ਟੀਮ ਵਿੱਚ ਹਲਚੱਲ ਮਚ ਗਈ| ਦੋਵੇਂ ਟੀਮਾਂ ਮੌਕੇ ਪੁੱਜੀਆਂ ਅਤੇ ਉਸ ਵਿਅਕਤੀ ਨੂੰ ਫੜ ਲਿਆ| ਵਿਅਕਤੀ ਕੋਲੋਂ ਸਾਢੇ ਚਾਰ ਲੱਖ ਰੁਪਏ ਬਰਾਮਦ ਹੋਏ ਹਨ| ਵਿਅਕਤੀ 25 ਹਜ਼ਾਰ ਰੁਪਏ ਨਦੀ ਵਿੱਚ ਵਹਾ ਚੁੱਕਿਆ ਸੀ| ਉਹ ਵੀ ਬਰਾਮਦ ਕੀਤੇ ਜਾ ਚੁੱਕੇ ਹਨ|
ਉਨ੍ਹਾਂ ਦੱਸਿਆ ਕਿ ਵਿਅਕਤੀ ਠੇਕੇਦਾਰੀ ਦਾ ਕੰਮ ਕਰਦਾ ਹੈ| ਉਸ ਦੇ ਕੋਲੋਂ ਮਿਲੇ ਨੋਟਾਂ ਵਿੱਚ 3 ਗੱਠੀਆਂ ਹਜ਼ਾਰ-ਹਜ਼ਾਰ ਰੁਪਏ ਦੀ ਜਦਕਿ ਨੋਟ ਪੰਜ ਸੌਂ ਰੁਪਏ ਦੇ ਮਿਲੇ ਹਨ| ਪੁਲੀਸ ਅਤੇ ਆਮਦਨ ਵਿÎਭਾਗ ਦੀ ਟੀਮ ਵਿਅਕਤੀ ਤੋਂ ਥਾਣੇ ਵਿੱਚ ਪੁੱਛਗਿਛ ਕਰ ਰਹੀ ਹੈ| ਕੁਝ ਦਿਨ ਪਹਿਲੇ ਵੀ ਹਲਦਵਾਨੀ ਵਿੱਚ ਨਦੀ ਵਿੱਚ ਵਹਿੰਦੇ ਹੋਏ ਨੋਟ ਮਿਲੇ ਸੀ| ਉਸ ਸਮੇਂ ਵੀ ਬਹੁਤ ਹੰਗਾਮਾ ਹੋਇਆ ਸੀ|

Leave a Reply

Your email address will not be published. Required fields are marked *