ਗੰਡਾਖੇੜੀ ਪੁਲੀਸ ਨੇ ਚੋਰੀ ਦੇ 12 ਮੋਟਰ ਸਾਈਕਲਾਂ ਸਮੇਤ 5 ਕੀਤੇ ਕਾਬੂ, ਇੱਕ ਫਰਾਰ

ਰਾਜਪੁਰਾ, 3 ਅਗਸਤ(ਅਭਿਸ਼ੇਕ ਸੂਦ) ਥਾਣਾ ਗੰਡਾਖੇੜੀ ਪੁਲੀਸ ਨੇ ਚੋਰੀ ਦੇ 12 ਮੋਟਰਸਾਈਕਲਾਂ ਸਮੇਤ 5 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ| ਥਾਣਾ ਖੇੜੀ ਗੰਡਿਆਂ ਦੇ ਮੁੱਖ ਅਫਸਰ ਸਬ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਦੀਪ ਸਿੰਘ ਪੁਲੀਸ ਪਾਰਟੀ ਸਮੇਤ ਹਰਪਾਲਪੁਰ ਵਿਖੇ ਮੌਜੂਦ ਸਨ| ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਕਿ ਗੁਰਜੰਟ ਸਿੰਘ ਉਰਫ ਬੰਟੀ ਪੁੱਤਰ ਭਰਪੂਰ ਸਿੰਘ ਖਾਨਪੁਰ ਬੜਿੰਗ, ਲਵਪ੍ਰੀਤ ਸਿੰਘ ਉਰਫ ਲਵੀ ਪੁਤਰ ਸ਼ਿਵ ਕੁਮਾਰ, ਗੁਰਵਿੰਦਰ ਸਿੰਘ ਉਰਫ ਜਿੰਦਾ ਪੁਤਰ ਗੁਰਦੀਪ ਸਿੰਘ, ਜਸ਼ਨਪ੍ਰੀਤ ਸਿੰਘ ਉਰਫ ਦਰਸ਼ਨ ਸਿੰਘ ਪੁਤਰ ਅਮਰੀਕ ਸਿੰਘ, ਸਿਮਰਨਜੀਤ ਸਿੰਘ ਉਰਫ ਸਿਮਰ ਪੁਤਰ ਸਰਦੂਲ ਸਿੰਘ ਸਾਰੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਹੋਏ ਹਨ| ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਿੰਡ ਸਨੋਲੀਆਂ ਗੰਦੇ ਨਾਲੇ ਕੋਲ ਨਾਕਾਬੰਦੀ ਕਰਕੇ ਉਕਤ 6 ਵਿਚੋਂ ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ| ਪੰਜੇ ਵਿਅਕਤੀ ਤਿੰਨ ਮੋਟਰਸਾਈਕਲਾ ਤੇ ਆ ਰਹੇ ਸਨ| ਪੁੱਛਗਿੱਛ ਦੌਰਾਨ ਉਨ੍ਹਾਂ ਕੋਲੋਂ ਚੋਰੀ ਦੇ ਕੁੱਲ 12 ਮੋਟਰਸਾਈਕਲ ਅਤੇ 2 ਮੋਟਰਸਾਈਕਲਾਂ ਦੀਆਂ ਚਾਬੀਆਂ ਬਰਾਮਦ ਹੋਈਆਂ| ਪੁੱਛਗਿੱਛ ਦੌਰਾਨ ਇਹਨਾਂ ਨੇ ਮੰਨਿਆ ਕਿ ਇਹ ਮੋਟਰਸਾਈਕਲ ਰਾਜਪੁਰਾ ਸਿਟੀ, ਬਨੂੰੜ, ਸ਼ਾਹਬਾਦ ਅਤੇ ਲਾਂਡਵਾ ਤੋਂ ਚੋਰੀ ਕੀਤੇ ਸਨ| ਛੇਵਾਂ ਦੋਸ਼ੀ ਸਿਮਰਨਜੀਤ ਜੀਤ ਸਿੰਘ ਅਜੇ ਫਰਾਰ ਹੈ|

Leave a Reply

Your email address will not be published. Required fields are marked *