ਗੰਦਗੀ ਦੇ ਢੇਰ ਤੋਂ ਲੋਕ ਪ੍ਰੇਸ਼ਾਨ

ਜੀਰਕਪੁਰ, 27 ਅਪ੍ਰੈਲ (ਪਵਨ ਰਾਵਤ) ਦੇਵ ਸ਼ਾਪਿੰਗ ਕੰਪਲੈਕਸ ਦੇ ਪਿਛਲੇ ਪਾਸੇ ਲੰਮੇ ਸਮੇਂ ਤੋਂ ਕੂੜੇ ਦੇ ਢੇਰ ਲਗੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਇਸ ਗੰਦਗੀ ਕਾਰਨ ਮੱਖੀ ਮੱਛਰ ਬਹੁਤ ਪੈਦਾ ਹੋ ਗਏ ਹਨ| ਇਸ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਗੰਦਗੀ ਕਾਰਨ ਕੋਈ ਵੀ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਦੌਰਾਨ ਤਾਂ ਇਸ ਗੰਦਗੀ ਵਾਲੇ ਪਾਸੇ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ| ਇਸ ਕੂੜੇ ਅਤੇ ਗੰਦਗੀ ਤੋਂ ਬਦਬੂ ਵੀ ਬਹੁਤ ਉਠਦੀ ਹੈ, ਜਿਸ ਕਾਰਨ ਇਥੋਂ ਲੰਘਣਾ ਹੀ ਮੁਸ਼ਕਿਲ ਹੋ ਜਾਂਦਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਕੁੜੇ ਦੇ ਢੇਰਾਂ ਨੂੰ ਜਲਦੀ ਚੁਕਵਾਇਆ ਜਾਵੇ| ਇਸ ਸਬੰਧੀ ਜਦੋਂ ਸੈਨਟਰੀ ਇੰਸਪੈਕਟਰ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਕੂੜੇ ਨੂੰ ਜਲਦੀ ਹੀ ਚੁਕਵਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *