ਗੰਦੇ ਨਾਲੇ ਦੀ ਬਦਬੂ ਤੋਂ ਲੋਕ ਪ੍ਰੇਸ਼ਾਨ

ਚੰਡੀਗੜ੍ਹ, 16 ਅਕਤੂਬਰ (ਦੀਪਕ ਸ਼ਰਮਾ) ਮੋਲੀ ਜਾਗਰਾਂ ਵਿਖੇ ਗੰਦਾ ਨਾਲਾ ਇਲਾਕਾ ਵਾਸੀਆਂ ਲਈ ਸਿਰਦਰਦੀ ਬਣ ਗਿਆ ਹੈ| ਇਸ ਨਾਲੇ ਵਿਚੋਂ ਬਹੁਤ ਗੰਦੀ ਬਦਬੂ ਉਠਦੀ ਹੈ, ਜਿਸ ਕਾਰਨ ਲੋਕਾਂ ਨੁੰ ਸਾਹ ਲੈਣ ਵਿਚ ਵੀ ਪ੍ਰੇਸਾਨੀ ਹੁੰਦੀ ਹੈ| ਇਸ ਗੰਦੇ ਨਾਲ ੇਕਰਕੇ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ|  ਇਲਾਕਾ ਵਾਸੀ ਸੋਨੂੰ, ਮੁਕੇਸ, ਰੰਗੂ, ਸੀਮਾ, ਕਮਲੇਸ, ਰਾਜੇਸ ਨੇ ਦਸਿਆ ਕਿ ਇਸ ਨਾਲੇ ਕਾਰਨ ਉਹਨਾਂ ਨੂੰ ਬਹੁਤ ਹੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗੰਦੇ ਨਾਲੇ ਕਾਰਨ ਕਈ ਬਿਮਾਰੀਆਂ ਵੀ ਫੈਲ ਰਹੀਆਂ ਹਨ ਪਰ ਪ੍ਰਸਾਸਨ ਵਲੋਂ ਇਸ ਨਾਲੇ ਨੂੰ ਢੱਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੇ| ਉਹਨਾਂ ਕਿਹਾ ਕਿ ਉਹ ਜਦੋਂ ਵੀ ਸਬੰਧਿਤ ਅਧਿਕਾਰੀਆਂ ਨਾਲ ਗਲਬਾਤ ਕਰਦੇ ਹਨ ਤਾਂ ਉਹ ਉਹਨਾਂ ਦੀ ਕੋਈ ਗਲ ਨਹੀਂ  ਸੁਣਦੇ, ਜਿਸ ਕਾਰਨ ਇਹ ਸਮਸਿਆ ਵਿਕਰਾਲ ਰੂਪ ਧਾਰ ਕਰ ਗਈ ਹੈ|
ਇਸ ਸਬੰਧੀ ਜਦੋਂ ਬਲਾਕ ਵਿਕਾਸ ਅਫਸਰ ਸੁੰਦਰ ਲਾਲ ਨਾਲ ਗਲ ਕੀਤੀ ਗਈ ਤਾਂ ਉਹ ਬਿਜੀ ਸਨ, ਜਿਸ ਕਰਕੇ ਗਲ ਨਹੀਂ ਹੋ ਸਕਦੀ| ਜਦੋਂ  ਇਸ ਸਬੰਧੀ  ਜਿਲਾ ਪ੍ਰੀਸ਼ਦ ਚੰਡੀਗੜ੍ਹ ਦੇ ਡਾਇਰੈਕਟਰ ਰਾਧਿਕਾ ਸਿੰਘ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਨਗੇ|

Leave a Reply

Your email address will not be published. Required fields are marked *