ਗੰਦੇ ਪਾਣੀ ਦੀ ਨਾਲੀ ਅਤੇ ਗੰਦਗੀ ਤੋਂ ਲੋਕ ਪ੍ਰੇਸ਼ਾਨ

ਬਲੌਂਗੀ, 7 ਅਪ੍ਰੈਲ (ਪਵਨ ਰਾਵਤ) ਬਲੌਂਗੀ ਵਿੱਚ ਪੁਲੀਸ ਥਾਣੇ ਦੀ ਕੰਧ ਦੇ ਨਾਲ ਹੀ ਗੰਦੇ ਪਾਣੀ ਦੀ ਨਾਲੀ ਬਣੀ ਹੋਈ ਹੈ, ਜੋ ਕਿ ਹਰ ਸਮੇਂ ਹੀ ਓਵਰ ਫਲੋ ਹੋਈ ਰਹਿੰਦੀ ਹੈ| ਇਸ ਨਾਲੀ ਵਿਚੋਂ ਗੰਦਾ ਪਾਣੀ ਨਿਕਲ ਕੇ ਸੜਕ ਉਪਰ ਫੈਲਿਆ ਰਹਿੰਦਾ ਹੈ| ਇਸ ਥਾਂ ਕਾਫੀ ਗੰਦਗੀ ਅਤੇ ਕੂੜਾ ਵੀ ਪਿਆ ਰਹਿੰਦਾ ਹੈ|
ਇਲਾਕਾ ਵਾਸੀ ਸੁਨੀਲ ਕੁਮਾਰ, ਰਮਨਦੀਪ ਸਿੰਘ, ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਥਾਂ ਉਪਰ ਲੰਮੇਂ ਸਮੇਂ ਤੋਂ ਕੋਈ ਸਫਾਈ ਹੀ ਨਹੀਂ ਹੋਈ| ਜਿਸ ਕਾਰਨ ਇਹ ਨਾਲੀ ਕਾਫੀ ਵੱਡੇ ਆਕਾਰ ਦੀ ਬਣ ਗਈ ਹੈ ਅਤੇ ਹਰ ਪਾਸੇ ਹੀ ਗੰਦਾ ਪਾਣੀ ਖਿਲਰਿਆ ਰਹਿੰਦਾ ਹੈ| ਇਸ ਗੰਦੇ ਪਾਣੀ ਅਤੇ ਗੰਦਗੀ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹੁੰਦੇ ਹਨ| ਅਕਸਰ ਹੀ ਰਾਤ ਸਮੇਂ ਇਸ ਨਾਲੀ ਵਿੱਚ ਵਾਹਨਾਂ ਦੇ ਟਾਇਰ ਫਸ ਜਾਂਦੇ ਹਨ ਜਿਸ ਕਰਕੇ ਕਈ ਵਾਰ ਹਾਦਸੇ ਵੀ ਵਾਪਰਦੇ ਹਨ| ਉਹਨਾਂ ਮੰਗ ਕੀਤੀ ਕਿ ਇਸ ਨਾਲੀ ਦੀ ਸਫਾਈ ਕਰਵਾ ਕੇ ਇਸ ਦਾ ਆਕਾਰ ਠੀਕ ਕੀਤਾ ਜਾਵੇ|

Leave a Reply

Your email address will not be published. Required fields are marked *