ਗੰਭੀਰ ਖਤਰੇ ਵਿੱਚ ਹੈ ਜੰਗਲੀ ਜੀਵ ਜੰਤੂਆਂ ਦੀ ਹੋਂਦ

ਜਾਨਵਰਾਂ ਨੂੰ ਲੈ ਕੇ ਉਤਰਾਖੰਡ ਹਾਈਕੋਰਟ ਦੇ ਫੈਸਲੇ ਨੂੰ ਇੱਕ ਵੱਡੀ ਪਹਿਲ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ| ਕੋਰਟ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਵਿਧਿਕ ਵਿਅਕਤੀ ਦਾ ਦਰਜਾ ਦਿੱਤਾ ਅਤੇ ਮਨੁੱਖ ਨੂੰ ਉਨ੍ਹਾਂ ਦੇ ਮਾਪੇ ਘੋਸ਼ਿਤ ਕੀਤਾ ਹੈ| ਅਦਾਲਤ ਦਾ ਮਤਲਬ ਇਹ ਹੈ ਕਿ ਸਵਾਰਥ ਲਈ ਪਸ਼ੂਆਂ ਦੇ ਨਾਲ ਭੇਦ ਭਾਵ ਨਾ ਕੀਤੀ ਜਾਵੇ| ਇਹ ਗੱਲ ਸਾਡੀ ਸੰਸਕ੍ਰਿਤੀ ਦਾ ਅਟੁੱਟ ਅੰਗ ਰਹੀ ਹੈ| ਗੌਤਮ ਬੁੱਧ, ਭਗਵਾਨ ਮਹਾਵੀਰ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਦਾ ਸੁਨੇਹਾ ਕੁਲ ਮਨੁੱਖੀ ਜਗਤ ਦੇ ਪ੍ਰਤੀ ਪਿਆਰ ਅਤੇ ਦਯਾ ਬਣਾ ਕੇ ਰੱਖਣ ਦਾ ਹੀ ਰਿਹਾ ਹੈ|
ਇੱਧਰ ਕੁੱਝ ਸਾਲਾਂ ਤੋਂ ਵਾਤਾਵਰਣ ਮਾਹਿਰ ਵੀ ਵਾਰ – ਵਾਰ ਕਹਿ ਰਹੇ ਹਨ ਕਿ ਜੈਵ ਵਖਰੇਵੇਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਨਿੰਰਤਰਤਾ ਵੀ ਯਕੀਨੀ ਨਹੀਂ ਕੀਤੀ ਜਾ ਸਕੇਗੀ| ਅਫਸੋਸ ਕਿ ਇਹ ਗੱਲ ਹੁਣ ਅਦਾਲਤ ਨੂੰ ਕਹਿਣੀ ਪੈ ਰਹੀ ਹੈ, ਜਦੋਂ ਕਿ ਇਸਨੂੰ ਸਾਡੇ ਸਮਾਜਿਕ ਜੀਵਨ ਤੋਂ ਨਿਕਲ ਕੇ ਆਉਣਾ ਚਾਹੀਦਾ ਸੀ| ਕੁੱਝ ਹੀ ਦਿਨ ਪਹਿਲਾਂ ਉਤਰਾਖੰਡ ਹਾਈਕੋਰਟ ਨੇ ਹੀ ਨਦੀਆਂ ਨੂੰ ਵਿਅਕਤੀ ਦਾ ਦਰਜਾ ਦੇ ਕੇ ਉਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਖਿੱਚਿਆ ਸੀ| ਆਧੁਨਿਕ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਵਿਕਾਸ ਦੇ ਨਾਮ ਤੇ ਜੰਗਲ ਕੱਟੇ ਗਏ ਹਨ, ਨਦੀਆਂ ਨੂੰ ਪੂਰ ਦਿੱਤਾ ਗਿਆ ਹੈ ਅਤੇ ਪਹਾੜਾਂ ਨੂੰ ਜਮੀਂਦੋਜ ਕਰ ਦਿੱਤਾ ਗਿਆ ਹੈ| ਅਨੇਕ ਵਨਸਪਤੀਆਂ, ਅਨੇਕ ਜੀਵ-ਜੰਤੂ ਹਮੇਸ਼ਾ ਲਈ ਵਿਦਾ ਹੋ ਗਏ| ਇਸ ਨਾਲ ਸਾਡੀ ਹਾਲਤ ਵਿਗੜ ਗਈ ਹੈ ਅਤੇ ਮੌਸਮ ਦਾ ਚੱਕਰ ਅਨਿਯਮਿਤ ਹੋ ਗਿਆ ਹੈ| ਜਿਨ੍ਹਾਂ ਇਲਾਕਿਆਂ ਵਿੱਚ ਕਦੇ ਖੂਬ ਮੀਂਹ ਹੁੰਦਾ ਸੀ ਉੱਥੇ ਸੋਕਾ ਪੈ ਰਿਹਾ ਹੈ ਅਤੇ ਸੁੱਕੇ ਇਲਾਕਿਆਂ ਵਿੱਚ ਹੜ੍ਹ ਆ ਰਿਹਾ ਹੈ| ਇਹਨਾਂ ਮੁਸੀਬਤਾਂ ਨੂੰ ਰੋਕਣ ਲਈ ਜਰੂਰੀ ਹੈ ਕਿ ਅਸੀਂ ਆਪਣੀਆਂ ਨਦੀਆਂ ਸਾਫ ਰੱਖੀਏ, ਦਰਖਤ ਕਟਣ ਤੋਂ ਰੋਕੀਏ, ਨਵੇਂ ਦਰਖਤ ਲਗਾਈਏ ਅਤੇ ਜਾਨਵਰਾਂ ਦੀ ਸੁਰੱਖਿਆ ਕਰੀਏ|
ਉਨ੍ਹਾਂ ਨੂੰ ਤੰਦੁਰੁਸਤ ਅਤੇ ਖੁਸ਼ ਰੱਖੀਏ ਤਾਂ ਕਿ ਉਨ੍ਹਾਂ ਦੀ ਵੀ ਆਬਾਦੀ ਵਧੇ| ਇਹ ਸੁਖਦ ਹੈ ਕਿ ਉਤਰਾਖੰਡ ਵਿੱਚ ਅੱਜ ਵੀ ਆਪਣੇ ਪਰਿਵੇਸ਼ ਨੂੰ ਲੈ ਕੇ ਜਾਗਰੂਕ ਲੋਕਾਂ ਦੀ ਕਮੀ ਨਹੀਂ ਹੈ| ਅਜਿਹੇ ਹੀ ਇੱਕ ਵਾਤਾਵਰਣ ਪ੍ਰੇਮੀ ਨਰਾਇਣ ਦੱਤ ਭੱਟ ਨੇ ਆਪਣੀ ਪਟੀਸ਼ਨ ਵਿੱਚ ਬਨਬਸਾ ਤੋਂ ਨੇਪਾਲ ਦੇ ਮਹਿੰਦਰਨਗਰ ਦੀ 14 ਕਿਮੀ ਦੀ ਦੂਰੀ ਵਿੱਚ ਚਲਣ ਵਾਲੇ ਘੋੜਾ ਬੁੱਗੀ, ਟਾਂਗਿਆਂ ਅਤੇ ਬੈਲ ਗੱਡੀਆਂ ਦਾ ਜਿਕਰ ਕਰਦੇ ਹੋਏ ਇਹਨਾਂ ਜਾਨਵਰਾਂ ਦੀ ਸਿਹਤ ਪ੍ਰੀਖਣ ਅਤੇ ਟੀਕਾਕਰਣ ਦੀ ਅਪੀਲ ਕੀਤੀ ਸੀ| ਇਸ ਪਟੀਸ਼ਨ ਤੇ ਹੀ ਅਦਾਲਤ ਨੇ ਇਹ ਫੈਸਲਾ ਸੁਣਾਇਆ| ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਬੋਝ ਢੋਣ ਲਈ ਜਾਂ ਦੁੱਧ ਲਈ ਜਾਨਵਰ ਪਾਲਦੇ ਹਨ, ਪਰੰਤੂ ਜਿਵੇਂ ਹੀ ਉਹ ਬਿਮਾਰ ਜਾਂ ਬੇਕਾਰ ਹੋ ਜਾਂਦੇ ਹਨ, ਉਨ੍ਹਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ| ਇਹ ਤਾਂ ਬਿਲਕੁਲ ਅਣਮਨੁੱਖਤਾ ਹੈ| ਉਮੀਦ ਕਰੋ ਕਿ ਰਾਜ ਸਰਕਾਰ ਅਦਾਲਤ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਇਹਨਾਂ ਦੀ ਰੌਸ਼ਨੀ ਵਿੱਚ ਪਸ਼ੂਆਂ ਦੇ ਕਲਿਆਣ ਸਬੰਧੀ ਕੁੱਝ ਅਜਿਹੇ ਨਿਯਮ ਬਣਾਏਗੀ ਜੋ ਪੂਰੇ ਦੇਸ਼ ਲਈ ਮਿਸਾਲ ਬਣਨਗੇ| ਪਰੰਤੂ ਇਸ ਤੋਂ ਵੀ ਜਰੂਰੀ ਇਹ ਹੈ ਕਿ ਸਮਾਜ ਜਾਨਵਰਾਂ ਦੇ ਪ੍ਰਤੀ ਸੰਵੇਦਨਸ਼ੀਲ ਬਣੇ| ਉਤਰਾਖੰਡ ਦੇ ਲੋਕਾਂ ਨੇ ਚਿਪਕੋ ਅੰਦੋਲਨ ਰਾਹੀਂ ਦੇਸ਼ ਵਿੱਚ ਪਹਿਲੀ ਵਾਰ ਵਾਤਾਵਰਣ ਚੇਤਨਾ ਨੂੰ ਆਕਾਰ ਦਿੱਤਾ ਸੀ| ਪਸ਼ੂਆਂ ਦੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਲੈ ਕੇ ਵੀ ਉਹ ਜਰੂਰ ਕੁੱਝ ਨਵਾਂ ਕਰਣਗੇ|
ਦਮਨਪ੍ਰੀਤ

Leave a Reply

Your email address will not be published. Required fields are marked *