ਗੱਡੀਆਂ ਅਤੇ ਸਕੂਟਰਾਂ ਵਿੱਚ ਲੱਗੇ ਪ੍ਰੈਸ਼ਰ ਹਾਰਨਾਂ ਦੇ ਚਾਲਾਨ ਕੀਤੇ

ਜ਼ੀਰਕਪੁਰ, 20 ਜੂਨ (ਸ.ਬ.) ਜ਼ੀਰਕਪੁਰ ਪੁਲੀਸ ਨੇ ਜ਼ੀਰਕਪੁਰ ਪਟਿਆਲਾ ਹਾਈਵੇ ਤੇ ਛੱਤ ਪਿੰਡ ਦੇ ਨੇੜੇ ਗੱਡੀਆਂ ਅਤੇ ਸਕੂਟਰਾਂ ਵਿੱਚ ਲੱਗੇ ਪ੍ਰੈਸ਼ਰ ਹਾਰਨਾਂ ਦੇ ਚਾਲਾਨ ਕੀਤੇ| ਜੀਰਕਪੁਰ ਟ੍ਰੈਫਿਕ ਪੁਲੀਸ ਦੇ ਇੰਚਾਰਜ ਸ੍ਰ. ਮਨਫੂਲ ਸਿੰਘ ਨੇ ਦੱਸਿਆ ਕਿ ਸਪੈਸ਼ਲ ਗੱਡੀਆਂ ਵਿੱਚ ਲੱਗੇ ਵੱਡੇ ਵੱਡੇ ਹਾਰਨਾਂ ਦਾ ਚਾਲਾਨ ਕੀਤਾ ਗਿਆ| ਕੁੱਲ 65 ਚਾਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 25 ਪ੍ਰੈਸ਼ਰ ਹਾਰਨਾਂ ਦੇ ਕੀਤੇ ਗਏ| ਇਸ ਦੌਰਾਨ ਗੱਡੀਆਂ ਅਤੇ ਮੋਟਰ ਸਾਈਕਲਾਂ ਵਿੱਚ ਲੱਗੇ ਵੱਡੇ ਹਾਰਨ ਵੀ ਉਤਾਰੇ ਗਏ|
ਇਸ ਦੌਰਾਨ ਜੀਰਕਪੁਰ ਟ੍ਰੈਫਿਕ ਇੰਚਾਰਜ ਮਨਫੂਲ ਸਿੰਘ, ਏ ਐਸ ਆਈ ਟ੍ਰੈਫਿਕ ਨੇਤਰਪਾਲ, ਐਸ ਪੀ ਓ ਪ੍ਰਦੂਸ਼ਨ ਹਰਭਜਨ ਦਾਸ ਸਮੇਤ ਕਈ ਹੋਰ ਟ੍ਰੈਫਿਕ ਕਰਮਚਾਰੀ ਮੌਜੂਦ ਰਹੇ|

Leave a Reply

Your email address will not be published. Required fields are marked *