ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨਮੰਤਰੀ,ਡਿੱਗਦੇ-ਡਿੱਗਦੇ ਬਚੇ ਮੋਦੀ

ਨਵੀਂ ਦਿੱਲੀ, 15 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੁਤੰਤਰਤਾ ਦਿਵਸ ਪ੍ਰੋਗਰਾਮ ਵਿੱਚ ਵੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਅਤੇ ਗੱਡੀ ਤੋਂ ਉਤਰ ਕੇ ਬੱਚਿਆਂ ਦੇ ਵਿਚਾਲੇ ਪੁੱਜ ਗਏ| ਮੋਦੀ ਦਾ ਬੱਚਿਆਂ ਨਾਲ ਪਿਆਰ ਜਗਜਾਹਿਰ ਹੈ| ਪ੍ਰਧਾਨਮੰਤਰੀ ਜਿਸ ਤਰ੍ਹਾਂ ਬੱਚਿਆਂ ਨੂੰ ਮਿਲਣ ਪੁੱਜੇ ਤਾਂ ਸਾਰਿਆਂ ਵਿੱਚ ਉਤਸ਼ਾਹ ਭਰ ਗਿਆ| ਬੱਚਿਆਂ ਵਿੱਚ ਮੋਦੀ ਨਾਲ ਹੱਥ ਮਿਲਾਉਣ ਦੀ ਹੋੜ ਮਚ ਗਈ|
ਇਸ ਦੌਰਾਨ ਇਕਦਮ ਬੱਚਿਆਂ ਨੂੰ ਘੇਰਣ ਕਾਰਨ ਮੋਦੀ ਡਿੱਗਦੇ-ਡਿੱਗਦੇ ਵੀ ਬਚੇ| ਪ੍ਰਧਾਨਮੰਤਰੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਹੌਂਸਲਾ ਰੱਖਣ, ਉਹ ਸਾਰਿਆਂ ਨਾਲ ਹੱਥ ਮਿਲਾਉਣਗੇ| ਮੋਦੀ ਜਦੋਂ ਤੋਂ ਪੀ.ਐਮ ਬਣੇ ਹਨ ਉਹ ਹਰ ਸਾਲ ਸੁਤੰਤਰਤਾ ਦਿਵਸ ਤੇ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਲਾਲ ਕਿਲੇ ਤੇ ਮੌਜੂਦ ਬੱਚਿਆਂ ਨੂੰ ਮਿਲਣ ਜ਼ਰੂਰ ਜਾਂਦੇ ਹਨ|

Leave a Reply

Your email address will not be published. Required fields are marked *