ਘਨੌਰ ਕਾਲਜ ਦੇ ਜਗਵਿੰਦਰ ਸਿੰਘ ਨੇ ਮੈਕਲੋਡਗੰਜ ਵਿਖੇ ਮਾਊਂਟੇਨਿੰਗ ਕੀਤੀ

ਘਨੌਰ, 22 ਅਪ੍ਰੈਲ (ਅਭਿਸ਼ੇਕ ਸੂਦ) ਯੂਨੀਵਰਸਿਟੀ ਕਾਲਜ ਘਨੌਰ ਦੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਜਗਵਿੰਦਰ ਸਿੰਘ ਨੇ 26 ਦਿਨ ਮੈਕਲੋਡਗੰਜ ਵਿਖੇ ਮਾਊਂਟੇਨਿੰਗ ਕੀਤੀ| ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੋਰਸ ਲਈ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਘਨੌਰ ਕਾਲਜ ਦੇ ਵਿਦਿਆਰਥੀ ਜਗਵਿੰਦਰ ਸਿੰਘ ਨੂੰ ਚੁਣਿਆ ਗਿਆ ਸੀ| ਇਸ ਵਿਦਿਆਰਥੀ ਨੇ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਨੌਜੁਆਨਾਂ ਦੇ ਲਈ ਯੂਥ ਸ਼ੋਸ਼ਲ ਸਰਵਿਸ ਕਲੱਬ (ਵਾਈ.ਐਸ.ਐਸ.) ਰਾਹੀਂ ਬੇਸਿਕ ਮਾਊਂਟਨਿੰਗ ਕੋਰਸ ਵਿੱਚ ਭਾਗ ਲਿਆ|
ਇਸ ਮੌਕੇ ਰੈਡ ਰਿਬਨ ਕਲੱਬ ਦੇ ਪ੍ਰਬੰਧਕ ਡਾ. ਰਵਿੰਦਰ ਸਿੰਘ , ਐਨ.ਐਸ.ਐਸ. ਵਿਭਾਗ ਦੇ ਪ੍ਰੋਗਾਰਾਮ ਅਫਸਰ ਡਾ. ਕਮਲਜੀਤ ਸਿੰਘ ਅਤੇ ਮਨਜੀਤ ਸਿੰਘ ਯੂਥ ਕੋਆਰਡੀਨੇਟਰ ਡਾ. ਰੋਹਿਤ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *