ਘਨੌਰ ਕਾਲਜ ਵਿਖੇ 800 ਰਵਾਇਤੀ ਪੌਦਿਆਂ ਦੇ ਜੰਗਲ ਦਾ ਪ੍ਰੋਜੈਕਟ ਲਗਾਇਆ

ਘਨੌਰ, 8 ਅਕਤੂਬਰ (ਸੂਦ) ਯੂਨੀਵਰਸਿਟੀ ਕਾਲਜ ਘਨੌਰ ਦੇ ਐਨ. ਐਸ. ਐਸ. ਵਿਭਾਗ ਵਲੋਂ ਕਾਲਜ ਵਿਖੇ ਸ੍ਰੀ  ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 800 ਰਵਾਇਤੀ ਪੌਦਿਆਂ ਦੇ ਜੰਗਲ ਦਾ ਪ੍ਰੋਜੈਕਟ ਲਗਾਇਆ ਗਿਆ| ਇਸ ਪ੍ਰੋਜੈਕਟ ਦਾ ਉਦਘਾਟਨ ਡਾ. ਜਗਰੂਪ ਕੌਰ, ਡੀਨ ਕਾਲਜ ਵਿਕਾਸ ਕੌਂਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉੱਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀਡਾ. ਕੇ. ਪੀ. ਐਸ. ਸੇਖੋਂ ਨੇ ਕੀਤਾ| ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਏ  ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| 
ਇਸ ਮੌਕੇ ਬੋਲਦਿਆਂ ਡਾ. ਜਗਰੂਪ ਕੌਰ ਨੇ ਕਿਹਾ ਕਿ  ਰਵਾਇਤੀ ਪੌਦਿਆਂ ਨਾਲ ਜਿੱਥੇ ਸਾਡਾ ਵਾਤਾਵਰਨ ਸਾਫ  ਹੋਵੇਗਾ ਉੱਥੇ ਸਾਡੇ ਵਿਰਸੇ ਲਈ ਇਹਨਾਂ ਦੀ ਸਾਂਭ ਸੰਭਾਲ ਆਉਣ ਵਾਲੀਆਂ ਨਸਲਾਂ ਲਈ ਬਹੁਤ ਲਾਹੇਵੰਦ ਹੋਵੇਗੀ|  ਇਸ ਮੌਕੇ ਡਾ. ਕੇ. ਪੀ. ਐਸ. ਸੇਖੋਂ ਹੋਰਾਂ ਦੇ ਸਹਿਯੋਗ ਨਾਲ ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਵਣ, ਫਰਮਾਹ, ਲਸੂੜੇ, ਰੇਰੂ, ਦੇਸੀ ਬੇਰੀ, ਜੰਡ, ਗੁੱਲਰ, ਪਿਲਖਣ, ਫਲਾਹੀ, ਢੱਕ, ਕਰੋਂਦਾ ਸਮੇਤ 75 ਕਿਸਮਾਂ ਦੇ 800 ਰਵਾਇਤੀ ਪੌਦੇ ਲਗਾਏ ਗਏ| ਇਸ ਮੌਕੇ ਡਾ. ਕੇ.ਪੀ.ਐਸ. ਸੇਖੋਂ ਨੇ ਦੱਸਿਆ ਕਿ ਦੋ ਕਨਾਲ ਦੇ ਇਸ ਪ੍ਰੋਜੈਕਟ ਵਿਚ ਮਧੂ ਮੱਖੀ ਅਤੇ ਤਿੱਤਲੀ ਜੋਨ, ਕੰਡਿਆਲਾ ਜੋਨ, ਫਰੂਟ ਜੋਨ, ਰਵਾਇਤੀ ਅਤੇ ਮੈਡੀਕਲ ਪੌਦਿਆਂ ਦੇ ਜੋਨ ਬਣਾਏ ਗਏ ਹਨ| 
ਇਸ ਦੌਰਾਨ ਸ੍ਰੀ ਰਜਨੀਸ. ਕੁਮਾਰ ਪ੍ਰੋਜੈਕਟ ਹੈੱਡ ਰਾਊਂਡ ਗਲਾਸ ਫਾਊਂਡੇਸ਼ਨ, ਰੋਮਨਪ੍ਰੀਤ ਸਿੰਘ                   ਕੋਆਰਡੀਨੇਟਰ ਪਲਾਂਟ ਫਾਰ ਪੰਜਾਬ ਪ੍ਰੋਜੈਕਟ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਇਸ ਮੌਕੇ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫਸਰ ਡਾ. ਕਮਲਜੀਤ ਸਿੰਘ, ਪ੍ਰੋ. ਮਨਜੀਤ  ਸਿੰਘ, ਪ੍ਰੋ. ਅਮਨਦੀਪ ਗਿੱਲ ਸਮੇਤ 15 ਐਨ. ਐਸ. ਐਸ. ਵਲੰਟੀਅਰ ਹਾਜਰ ਸਨ| 

Leave a Reply

Your email address will not be published. Required fields are marked *