ਘਨੌਰ ਨਕਲੀ ਸਰਾਬ ਫੈਕਟਰੀ ਮਾਮਲੇ ਵਿੱਚ ਘਨੌਰ ਪੁਲੀਸ ਦੇ ਲਾਪਰਵਾਹ ਪੁਲੀਸ ਅਧਿਕਾਰੀਆਂ ਖਿਲਾਫ ਹੋਵੇ ਕਾਰਵਾਈ : ਜਗਸੀਰ ਸਿੰਘ

ਪਟਿਆਲਾ, 21 ਅਗਸਤ (ਬਿੰਦੂ ਸ਼ਰਮਾ) ਸਮਾਜਵਾਦੀ ਲੋਕ ਰਾਜ ਪਾਰਟੀ ਦੇ ਪ੍ਰਧਾਨ ਸ੍ਰ. ਜਗਸੀਰ ਸਿੰਘ ਕਰੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਵਿੱਚੋਂ ਨਸ਼ਾ ਰੋਕਣ ਵਿੱਚ ਲਾਪਰਵਾਹੀ ਵਰਤਣ ਵਾਲੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਡਿਸਮਿਸ ਕਰਨ ਦੀ ਮੰਗ ਕੀਤੀ ਹੈ|
ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਚਿੱਟੇ ਦੇ ਮਾਰੂ ਨਸ਼ੇ ਅਤੇ ਜਹਿਰਿਲੀ ਸਰਾਬ ਨੇ ਪੰਜਾਬ ਦੇ ਹਜਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਹਜਾਰਾਂ ਘਰ ਬਰਬਾਦ ਕਰ ਦਿਤੇ ਹਨ| ਇਸ ਸਭ ਦੇ ਮੁੱਖ                 ਜਿੰਮੇਵਾਰ ਪੁਲੀਸ ਪ੍ਰਸ਼ਾਸਨ ਦੇ ਕੁਝ ਲਾਪਰਵਾਹ ਅਧਿਕਾਰੀ ਹਨ ਜੋ ਕਿ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ| 
ਉਹਨਾਂ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕਣ ਲਈ ਏਰੀਏ ਦੇ ਸਬੰਧਿਤ ਡੀ ਐਸ ਪੀ ਅਤੇ ਸਬੰਧਿਤ ਥਾਣੇ ਦੇ ਐਸ ਐਚ ਓ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਹੋਈ ਹੈ|  ਉਹਨਾਂ ਲਿਖਿਆ ਹੈ ਕਿ ਘਨੌਰ ਹਲਕੇ ਵਿੱਚ ਵੀ ਲੰਬੇ ਸਮੇਂ ਤੋਂ ਨਕਲੀ ਸਰਾਬ ਦੀ ਫੈਕਟਰੀ ਚੱਲ ਰਹੀ ਸੀ ਜਿਸਦੀ ਜਬਾਬਦੇਹੀ ਡੀ ਐਸ ਪੀ ਘਨੌਰ ਅਤੇ ਉਸ ਏਰੀਏ ਦੇ ਥਾਣੇਇੰਚਾਰਜ ਦੀ ਬਣਦੀ ਸੀ ਅਤੇ ਉਕਤ ਪੁਲੀਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ|
ਉਹਨਾਂ ਲਿਖਿਆ ਹੈ ਕਿ ਘਨੌਰ ਪੁਲੀਸ ਦੇ ਡੀ ਐਸ ਪੀ ਅਤੇ ਥਾਣਾ ਸੰਭੂ ਦੇ ਐਸਐਚਓ ਵਲੋਂ ਸਭ ਕੁਝ ਜਾਣਦੇ ਹੋਏ ਵੀ ਇਸ ਨਕਲੀ ਸਰਾਬ ਫੈਕਟਰੀ ਨੂੰ ਰੋਕਣ ਲਈ ਸਮੇਂ ਸਿਰ ਕੋਈ ਪੁਲੀਸ ਕਰਵਾਈ ਨਹੀਂ ਕੀਤੀ ਗਈ ਅਤੇ ਨਕਲੀ ਸਰਾਬ ਮਾਫੀਆ ਖੁਲੇਆਮ ਨਕਲੀ ਸਰਾਬ ਵੇਚ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰਦਾ ਰਿਹਾ ਇਸ ਲਈ ਉਕਤ ਪੁਲੀਸ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *