ਘਨੌਰ ਬਲਾਕ ਦੇ ਦੋ ਪਿੰਡਾਂ ਵਿੱਚ ਅਮਨ ਸ਼ਾਂਤੀ ਨਾਲ ਹੋਈਆਂ ਪੰਚਾਇਤ ਚੋਣਾਂ

ਘਨੌਰ, 3 ਜਨਵਰੀ (ਅਭਿਸ਼ੇਕ ਸੂਦ ) ਪਟਿਆਲਾ ਦੇ ਘਨੌਰ ਬਲਾਕ ਵਿੱਚ ਪੈਂਦੇ ਦੋ ਪਿੰਡ ਹਰਿਮਾਜਰਾ ਅਤੇ ਲਾਛੜੂ ਕਲਾਂ ਦੀਆਂ ਪੰਚਾਇਤੀ ਚੋਣਾਂ ਰੱਦ ਹੋ ਜਾਣ ਕਾਰਨ 2 ਜਨਵਰੀ ਦਿਨ ਬੁੱਧਵਾਰ ਨੂੰ ਉਕਤ ਦੋਨੋਂ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਮੁੜ ਵੋਟਿੰਗ ਹੋਈ|
ਹਰਿਮਾਜਰਾ ਨੂੰ ਅਤਿ ਸੰਵੇਦਨਸ਼ੀਲ ਅਤੇ ਲਾਛੜੂ ਕਲਾਂ ਨੂੰ ਸੰਵੇਦਨਸ਼ੀਲ ਬੂਥ ਐਲਾਨਿਆ ਗਿਆ ਸੀ| ਪਿੰਡ ਹਰਿਮਾਜਰਾ ਵਿੱਚ ਲੜਾਈ ਝਗੜੇ ਦੇ ਖਦਸ਼ੇ ਨੂੰ ਦੇਖਦਿਆਂ ਡੀ. ਐਸ. ਪੀ. ਘਨੌਰ ਤੇ ਤਿੰਨ ਐਸ.ਐਚ.ਓ. ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਜੂਦ ਰਹੇ| 4 ਵਜੇ ਤੱਕ ਵੋਟਾਂ ਦਾ ਸਮਾਂ ਖਤਮ ਹੋਣ ਤੇ ਪਿੰਡ ਹਰਿਮਾਜਰਾ ਅਤੇ ਲਾਛੜੂ ਕਲਾਂ ਦੋਨੋਂ ਪਿੰਡਾਂ 86-86 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ| ਆਰ. ਓ. ਤੇਜਿੰਦਰ ਸਿੰਘ ਵਾਲੀਆ ਅਤੇ ਆਰ.ਓ. ਸੁਰਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਨ ਹਰੀਮਾਜਰਾ ਚ 1281ਕੁੱਲ ਵੋਟਾਂ ਵਿੱਚੋ 1112 ਵੋਟਾਂ ਅਤੇ ਲਾਛੜੂ ਕਲਾਂ ਵਿੱਚ 1228 ਕੁੱਲ ਵੋਟਾਂ ਵਿੱਚੋ 1061 ਵੋਟਾਂ ਦਾ ਭੁਗਤਾਨ ਹੋਇਆ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 30 ਦਸੰਬਰ ਨੂੰ ਚੋਣਾਂ ਦੇ ਦਿਨ ਪਿੰਡ ਹਰਿਮਾਜਰਾ ਚ ਸੱਖਤ ਪ੍ਰਬੰਧਾਂ ਦੇ ਬਾਵਜੂਦ ਦੋ ਨੌਜਵਾਨਾਂ ਵਲੋਂ ਜਾਲ੍ਹੀ ਵੋਟਾਂ ਪਾਈਆਂ ਗਈਆਂ ਸਨ ਅਤੇ ਪੁਲੀਸ ਵਲੋਂ ਨਾਮਜਦ ਕੀਤੇ ਦੋ ਨੌਜਵਾਨਾਂ ਬਿਹਾਰੀ ਸਰਾਂ ਅਤੇ ਰਣਬੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ| ਉਪਰੰਤ ਚੋਣ ਕਮਿਸ਼ਨ ਵਲੋਂ ਉਕਤ ਪਿੰਡ ਦੀਆ ਚੋਣਾਂ ਰੱਦ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਦੂਜੇ ਪਿੰਡ ਲਾਛੜੂ ਕਲਾਂ ਵਿੱਚ ਬੈਲਟ ਪੇਪਰ ਗਲਤ ਛਪਿਆ ਆਉਣ ਕਾਰਨ ਲਾਛੜੂ ਕਲਾਂ ਪਿੰਡ ਦੀਆਂ ਚੋਣਾਂ ਪਿੰਡ ਵਾ ਸੀਆਂ ਵਲੋਂ ਧਰਨਾ ਲਗਾਉਣ ਦੇ ਕਾਰਨ ਰੱਦ ਕਰਨੀਆਂ ਪਈਆਂ ਸਨ| ਖਬਰ ਲਿਖੇ ਜਾਣ ਤੱਕ ਦੋਨੋਂ ਪਿੰਡਾਂ ਅੰਦਰ ਵੋਟਾਂ ਦੀ ਗਿਣਤੀ ਚਾਲੂ ਹੋਣ ਦੇ ਕਾਰਨ ਕੋਈ ਨਤੀਜਾ ਸਾਹਮਣੇ ਨਹੀਂ ਆ ਸਕਿਆ|

Leave a Reply

Your email address will not be published. Required fields are marked *