ਘਨੌਰ ਬਲਾਕ ਦੇ ਦੋ ਪਿੰਡਾਂ ਵਿੱਚ ਪੰਚਾਇਤ ਚੋਣਾਂ ਲਈ ਵੋਟਿੰਗ ਜਾਰੀ

ਘਨੌਰ , 2 ਜਨਵਰੀ ਘਨੌਰ (ਅਭਿਸ਼ੇਕ ਸੂਦ ) ਪਟਿਆਲਾ ਦੇ ਘਨੌਰ ਬਲਾਕ ਵਿੱਚ ਪੈਂਦੇ ਦੋ ਪਿੰਡਾਂ, ਹਰਿਮਾਜਰਾ ਅਤੇ ਲਾਛੜੂ ਕਲਾਂ ਵਿੱਚ ਅੱਜ ਪੰਚਾਇਤੀ ਚੋਣਾਂ ਲਈ ਮੁੜ ਵੋਟਿੰਗ ਹੋ ਰਹੀ ਹੈ| ਹਰਿਮਾਜਰਾ ਨੂੰ ਅਤਿ ਸੰਵੇਦਨਸ਼ੀਲ ਅਤੇ ਲਾਛੜੂ ਕਲਾਂ ਨੂੰ ਸੰਵੇਦਨਸ਼ੀਲ ਬੂਥ ਐਲਾਨਿਆ ਗਿਆ ਹੈ| ਪਿੰਡ ਹਰਿਮਾਜਰਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇੱਥੇ ਡੀ. ਐਸ. ਪੀ. ਘਨੌਰ ਅਸ਼ੋਕ ਕੁਮਾਰ ਤੇ ਤਿੰਨ ਐੱਸ. ਐਚ. ਓ.ਅਮਨਪਾਲ ਸਿੰਘ ਵਿਰਕ, ਕੁਲਵਿੰਦਰ ਸਿੰਘ ਥਾਣਾ ਸ਼ੰਭੂ ਐਸ.ਐਚ.ਓ ਤੇ ਗੰਡਾ ਖੇੜੀ ਥਾਣਾ ਮੁਖੀ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਜੂਦ ਹਨ|
ਪਿੰਡ ਹਰਿਮਾਜਰਾ ਵਿੱਚ ਖਬਰ ਲਿਖੇ ਜਾਣ ਤੱਕ 75 ਫੀਸਦੀ ਅਤੇ ਲਾਛੜੂ ਵਿੱਚ 50 ਫੀਸਦੀ ਵੋਟਿੰਗ ਹੋ ਗਈ ਸੀ|

Leave a Reply

Your email address will not be published. Required fields are marked *