ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ-19 ਮਰੀਜ਼ ਸਿਹਤ ਫਾਲੋ-ਅੱਪ ਕਾਲ ਨਜ਼ਰ ਅੰਦਾਜ਼ ਨਾ ਕਰਨ : ਡਿਪਟੀ ਕਮਿਸ਼ਨਰ


ਐਸ.ਏ.ਐਸ.ਨਗਰ, 12 ਅਕਤੂਬਰ (ਸ.ਬ.) ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਹੈ ਕਿ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਚੰਗੀ ਤਰ੍ਹਾਂ ਨਿਗਰਾਨੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਹੀ ਜਾਣਕਾਰੀ ਹਾਸਲ ਕਰਨ ਅਤੇ ਘਰੇਲੂ ਇਕਾਂਤਵਾਸ ਦੌਰਾਨ ਸਿਹਤ ਸੰਬੰਧੀ ਕਿਸੇ ਵੀ ਸਮੱਸਿਆ ਦੇ ਵਾਧੇ ਦਾ ਸਾਹਮਣਾ ਕਰਨ ਯੋਗ ਹੋ ਸਕਣ| ਉਹਨਾਂ ਦੱਸਿਆ ਕਿ ਇਸ ਉਪਰਾਲੇ  ਨੂੰ ਸੰਭਵ ਕਰਨ ਲਈ,           ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ 40 ਸਾਲ ਤੋਂ ਵੱਧ ਉਮਰ ਦੇ ਸਾਰੇ ਮਰੀਜ਼ਾਂ ਦੀ ਸਿਹਤ ਬਾਰੇ ਜਾਨਣ ਲਈ  ਰੋਜ਼ਾਨਾ ਕਾਲ ਕੀਤੀ ਜਾ ਰਹੀ ਹੈ| 
ਉਹਨਾਂ ਕਿਹਾ ਕਿ ਇਸ ਦੌਰਾਨ ਇਹ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਜਾਂ ਤਾਂ ਇਹਨਾਂ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਕੱਟ ਦਿੰਦੇ ਹਨ ਜਾਂ ਕਾਲ ਤੇ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰਦੇ| ਉਹਨਾਂ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਕੋਵਿਡ -19 ਮਰੀਜ਼ਾਂ ਨੂੰ ਅਪੀਲ ਕੀਤੀ ਕਿ ਸਿਹਤ ਬਾਰੇ ਫਾਲੋ-ਅੱਪ ਦੇਣਾ ਮਰੀਜ਼ਾਂ ਦੇ ਹਿੱਤ ਵਿਚ ਹੈ, ਇਸ ਲਈ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਾਲ ਦਾ ਜਵਾਬ ਦੇ ਕੇ ਆਪਣੀ ਸਿਹਤ ਸਥਿਤੀ ਬਾਰੇ ਅਪਡੇਟ ਕਰਨਾ ਚਾਹੀਦਾ ਹੈ| 

Leave a Reply

Your email address will not be published. Required fields are marked *