ਘਰ ਘਰ ਨੌਕਰੀ ਦੇਣ ਦੀ ਥਾਂ ਕਾਂਗਰਸ ਸਰਕਾਰ ਰੁਜਗਾਰ ਖੋਹਣ ਲੱਗੀ : ਕਾਹਲੋਂ

ਘਰ ਘਰ ਨੌਕਰੀ ਦੇਣ ਦੀ ਥਾਂ ਕਾਂਗਰਸ ਸਰਕਾਰ ਰੁਜਗਾਰ ਖੋਹਣ ਲੱਗੀ  : ਕਾਹਲੋਂ
ਸਿੱਖਿਆ ਬੋਰਡ ਮੁਲਾਜਮਾਂ ਦੀ ਤਨਖਾਹ ਕੱਟਣ ਦੀ ਨਿਖੇਧੀ
ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਵਾਅਦੇ ਅਨੁਸਾਰ ਘਰ -ਘਰ ਨੌਕਰੀ ਦੇਣ ਦੀ ਥਾਂ ਪਹਿਲਾਂ ਹੀ ਨੌਕਰੀ ਕਰ ਰਹੇ ਮੁਲਾਜਮਾਂ ਤੋਂ ਰੁਜਗਾਰ ਖੋਹਣ ਲੱਗ ਪਈ ਹੈ, ਜਿਸ ਕਾਰਨ ਹਰ ਵਰਗ ਵਿੱਚ ਹੀ ਇਸ ਸਰਕਾਰ ਖਿਲਾਫ ਰੋਸ ਫੈਲ ਰਿਹਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ|
ਸ੍ਰ. ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ ਵਿਚੋਂ ਸੈਂਕੜੇ ਅਸਾਮੀਆਂ ਨੂੰ ਹੀ ਖਤਮ ਕਰ ਦਿੱਤਾ ਹੈ ਅਤੇ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ ਜਿਹੜੇ ਮੁਲਾਜਮ ਸੰਘਰਸ ਕਰ ਰਹੇ ਸਨ ਉਹਨਾਂ ਸਭ ਦੀਆਂ ਤਨਖਾਹਾਂ ਕੱਟ ਕੇ ਸਰਕਾਰ ਨੇ ਉਹਨਾਂ ਨੂੰ ਦਿਵਾਲੀ ਦਾ ਤੋਹਫਾ ਦੇ ਦਿੱਤਾ ਹੈ| ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਿਆ ਬੋਰਡ ਦੇ ਮੁਲਾਜਮਾਂ ਨਾਲ ਖੜਾ ਹੈ ਅਤੇ ਮੁਲਾਜਮਾਂ ਨਾਲ ਹੋ ਰਿਹਾ ਧੱਕਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਸਾਰੇ ਵਾਅਦਿਆਂ ਤੋਂ ਇਹ ਸਰਕਾਰ ਮੁਕਰ ਗਈ ਹੈ| ਕਾਂਗਰਸ ਸਰਕਾਰ ਨੇ ਤਾਂ ਲੋਕਾਂ ਨੂੰ ਰੁਜਗਾਰ ਦੇਣ ਦੀ ਥਾਂ ਬੇਰੁਜਗਾਰ ਕਰਨਾ ਸ਼ੁਰੂ ਕਰ ਦਿੱਤਾ ਹੈ| ਜਿਸ ਕਰਕੇ ਪੰਜਾਬ ਵਿਚ ਬੇਰੁਜਗਾਰੀ ਵੱਧ ਰਹੀ ਹੈ|
ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੁਕਾਨਦਾਰਾਂ ਤੇ ਵਪਾਰੀਆਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ| ਪੰਜਾਬ ਦੇ ਉਦਯੋਗ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੂਜੇ ਸੂਬਿਆਂ ਨੂੰ ਪਲਾਇਨ ਕਰ ਰਹੇ  ਹਨ| ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਕਈ ਵੱਡੀਆਂ ਫੈਕਟਰੀਆਂ ਬੰਦ ਹੋ ਕੇ ਹੋਰ ਸੂਬਿਆਂ ਵਿੱਚ ਚਲੀਆਂ ਗਈਆਂ ਹਨ, ਜਿਸ ਕਾਰਨ ਇਹਨਾਂ ਫੈਕਟਰੀਆਂ ਵਿੱਚ ਕੰਮ ਕਰ ਰਹੇ ਪੰਜਾਬੀ ਬੇਰੁਜਗਾਰ ਹੋ ਗਏ ਹਨ| ਇਸ ਤੋਂ ਇਲਾਵਾ ਪੰਜਾਬ ਦਾ ਹਰ ਵਰਗ ਹੀ ਇਸ ਸਰਕਾਰ ਤੋਂ ਦੁਖੀ ਹੈ|
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੈਨਸ਼ਨਰਾਂ ਦੇ ਮਸਲੇ ਵੀ ਲਮਕਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਡੀ ਏ ਅਤੇ ਹੋਰ ਭੱਤਿਆਂ ਦਾ ਲਾਭ ਦੇਣ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਪੈਨਸ਼ਨਰਾਂ ਵਿੱਚ ਵੀ ਬੇਚੈਨੀ ਪਾਈ ਜਾ ਰਹੀ ਹੈ ਅਤੇ ਉਹਨਾਂ ਵਿੱਚ ਕਾਂਗਰਸ ਸਰਕਾਰ ਵਿਰੁੱਧ ਰੋਸ ਪੈਦਾ ਹੋ ਗਿਆ ਹੈ| ਕਾਂਗਰਸ ਸਰਕਾਰ ਤੋਂ ਹਰ ਵਰਗ ਹੀ ਨਿਰਾਸ਼ ਹੋ ਚੁੱਕਿਆ ਹੈ | ਉਹਨਾਂ ਦਾਅਵਾ ਕੀਤਾ ਕਿ ਜੇ ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਪੰਜਾਬ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ| ਇਸ ਮੌਕੇ ਅਕਾਲੀ ਆਗੂ ਨਾਜਰ ਸਿੰਘ ਟਿਵਾਣਾ ਅਤੇ ਤਾਰਾ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *