ਘਰ ਘਰ ਪ੍ਰਚਾਰ ਦੇ ਆਖਰੀ ਰਾਊਂਡ ਨੇ ਕੁਲਜੀਤ ਬੇਦੀ ਦੀ ਕਰਵਾਈ ਬੱਲੇ-ਬੱਲੇ
ਐਸ ਏ ਐਸ ਨਗਰ, 12 ਫ਼ਰਵਰੀ (ਸ.ਬ.) ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 8 (ਫੇਜ਼ 3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਕੀਤੇ ਗਏ ਡੋਰ-ਟੂ-ਡੋਰ ਚੋਣ ਪ੍ਰਚਾਰ ਦੇ ਆਖਰੀ ਰਾਊਂਡ ਨੇ ਸz. ਬੇਦੀ ਦੀ ਬੱਲੇ-ਬੱਲੇ ਕਰਵਾ ਦਿੱਤੀ। ਇਸ ਮੌਕੇ ਔਰਤਾਂ ਸਮੇਤ ਵੱਡੀ ਵਿੱਚ ਸਮਰਥਕਾਂ ਨੇ ਘਰ-ਘਰ ਜਾ ਕੇ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਹੱਥ ਪੰਜੇ’ ਦਾ ਬਟਨ ਦਬਾ ਕੇ ਸz. ਕੁਲਜੀਤ ਸਿੰਘ ਬੇਦੀ ਨੂੰ ਜਿਤਾਇਆ ਜਾਵੇ।
ਇਸ ਮੌਕੇ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪ੍ਰਚਾਰ ਦੇ ਇਸ ਆਖਰੀ ਰਾਊਂਡ ਵਿੱਚ ਵਾਰਡ ਵਾਸੀਆਂ ਵੱਲੋਂ ਮਿਲੇ ਇੰਨੇ ਵੱਡੇ ਉਤਸ਼ਾਹ ਅਤੇ ਪਿਆਰ ਨੇ ਉਨ੍ਹਾਂ ਦੀ ਰੂਹ ਖੁਸ਼ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਰੋਮ-ਰੋਮ ਆਪਣੇ ਵਾਰਡ ਵਾਸੀਆਂ ਦਾ ਕਰਜ਼ਈ ਹੈ।
ਇਸ ਮੌਕੇ ਨਵਨੀਤ ਤੋਕੀ, ਆਸ਼ੂ ਵੈਦ, ਰਣਜੋਧ ਸਿੰਘ, ਫਕੀਰ ਸਿੰਘ ਖਿੱਲਣ, ਦਲੀਪ ਸਿੰਘ ਚੰਢੋਕ, ਸ਼ਮਸ਼ੇਰ ਸਿੰਘ, ਮਨਮੋਹਨ ਸਿੰਘ, ਰਣਜੋਧ ਸਿੰਘ ਸੈਣੀ, ਤਿਲਕ ਰਾਜ ਸ਼ਰਮਾ, ਅਜੀਤ ਸਿੰਘ ਸੱਭਰਵਾਲ, ਬਾਪੂ ਹਰਬੰਸ ਸਿੰਘ, ਜਗਰੂਪ ਸਿੰਘ, ਦਲਜੀਤ ਸਿੰਘ ਕਾਨੂੰਨਗੋ ਆਦਿ ਵੀ ਹਾਜਿਰ ਸਨ।