ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਮੇਲਾ ਭਲਕੇ ਐਮ.ਆਈ.ਏ. ਭਵਨ ਵਿਖੇ ਲੱਗੇਗਾ : ਸਪਰਾ  

ਐਸ.ਏ.ਐਸ. ਨਗਰ 10 ਅਕਤੂਬਰ (ਸ.ਬ.) ਪੰਜਾਬ ਸਰਕਾਰ ਵੱਲੋਂ  ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਨੋਜਵਾਨਾਂ ਨੂੰ  ਰੁਜ਼ਗਾਰ ਦੇਣ ਲਈ ਭਲਕੇ 11 ਅਕਤੂਬਰ ਨੂੰ ਜ਼ਿਲ੍ਹਾ ਬਿਊਰੋ ਆਫ  ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਮੁਹਾਲੀ ਵੱਲੋਂ ਮੁਹਾਲੀ ਇੰਡਸਟ੍ਰਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ  ਐਮ.ਆਈ.ਏ. ਭਵਨ ਉਦਯੋਗਿਕ ਫੇਜ਼ 7 ਵਿਖੇ ਰੁਜਗਾਰ        ਮੇਲਾ ਲਗਾਇਆ ਜਾ ਰਿਹਾ ਹੈ| ਜਿਸ ਵਿਚ 565 ਆਸਾਮੀਆਂ ਲਈ ਵੱਖ ਵੱਖ ਟਰੇਡਾਂ ਵਿਚ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਤਕਨੀਕੀ ਸਿੱਖਿਆ ਹਾਸਿਲ ਕਰ ਚੁੱਕੇ ਨੋਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਰੁਜਗਾਰ ਮੇਲੇ ਵਿਚ ਆਈ.ਟੀ.ਆਈ. ਪਾਸ ਵੱਖ ਵੱਖ ਟ੍ਰੇਡਾਂ ਜਿਸ ਵਿਚ ਫੀਟਰ, ਟਰਨਰ, ਵੈਲਡਰ, ਇੰਲੇਕਟੀਸ੍ਰਨ, ਡੀਜਲ ਮਕੈਨਿਕ ਆਦਿ ਪਾਸ ਕਰ ਚੁੱਕੇ 01 ਹਜਾਰ ਤੋਂ ਵੱਧ  ਉਮੀਦਵਾਰਾਂ ਨੂੰ ਐਸ.ਐਮ.ਐਸ. ਰਾਂਹੀ ਇਸ ਰੁਜ਼ਗਾਰ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਿਹੜੇ ਕਿ ਰਜਿਸ਼ਟਰਡ ਉੱਦਮੀ ਹਨ ਉਨ੍ਹਾਂ ਨੂੰ ਇੰਟਰਵਿਊ ਤੇ ਬੁਲਾਇਆ ਗਿਆ ਹੈ|

Leave a Reply

Your email address will not be published. Required fields are marked *