ਘਰ ਦੀ ਕੱਢੀ ਸ਼ਰਾਬ ਪੀਣ ਨਾਲ 12 ਵਿਅਕਤੀਆਂ ਦੀ ਮੌਤ

ਸਾਂਤੋ ਦੋਮਿੰਗੋ, 27 ਦਸੰਬਰ (ਸ.ਬ.) ਡੋਮਿਨਿੱਕ ਰਿਪਬਲਿਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਥੇਨਾਲ ਮਿਲੀ ਹੋਈ ਘਰ ਵਿਚ ਬਣੀ ਸ਼ਰਾਬ ਪੀਣ ਨਾਲ ਘੱਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 24 ਵਿਅਕਤੀ ਹਸਪਤਾਲ ਵਿਚ ਦਾਖਲ ਹਨ| ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਮੌਤ ਪਿਛਲੇ ਹਫਤੇ ਹੋਈ| ਹੋਰ ਲੋਕ ਇਸ ਵਿਅਕਤੀ ਦੇ ਅੰਤਿਮ ਸੰਸਕਾਰ ਦੌਰਾਨ ਉਹੀ ਸ਼ਰਾਬ ਪੀ ਕੇ ਬਿਮਾਰ ਹੋਏ| ਸਿਹਤ ਮੰਤਰੀ ਅਲਟਗ੍ਰਾਸੀਆ ਗੁਜਮੈਨ ਨੇ ਕੱਲ ਕਿਹਾ ਕਿ ਅਧਿਕਾਰੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸ਼ਰਾਬ ਕਿੱਥੇ ਬਣੀ ਸੀ| ਇਸ ਸਿਲਸਿਲੇ ਵਿਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਇਨ੍ਹਾਂ ਸਾਰੇ ਲੋਕਾਂ ਦੀ ਮੌਤ ਹੈਤੀ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਹੋਈ ਹੈ| ਹੈਤੀ ਵਿਚ ਵੀ ਕਈ ਲੋਕਾਂ ਦੀ ਮੌਤ ਹੋਈ ਹੈ, ਹਾਲਾਂਕਿ ਗਿਣਤੀ ਪਤਾ ਨਹੀਂ ਹੈ|

Leave a Reply

Your email address will not be published. Required fields are marked *