ਘਰ ਦੇ ਪਿਛਲੇ ਪਾਸੇ ਗੇਟ ਬਨਾਉਣ ਕਾਰਨ ਹੋਈ ਲੜਾਈ ਵਿੱਚ ਇੱਕ ਜਖਮੀ

ਐਸ ਏ ਐਸ ਨਗਰ, 26 ਜੂਨ (ਸ.ਬ.) ਸ਼ਾਹੀ ਮਾਜਰਾ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਘਰ ਦੇ ਪਿਛਲੇ ਪਾਸੇ ਗੇਟ ਬਨਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਈ ਲੜਾਈ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਅਮਰਦੀਪ ਥਾਪਰ ਉਮਰ 31 ਸਾਲ ਵਸਨੀਕ ਮਕਾਨ ਨੰਬਰ 124 ਸ਼ਾਹੀਮਜਰਾ ਨੇ ਆਪਣੇ ਮਕਾਨ ਦੇ ਪਿਛਲੇ ਪਾਸੇ ਗੇਟ ਬਣਾ ਲਿਆ| ਜਿਸ ਕਾਰਨ ਮਕਾਨ ਨੰਬਰ 110 ਦੇ ਵਸਨੀਕ ਪਿਆਰਾ ਸਿੰਘ ਸੰਧੂ ਨਾਲ ਉਸਦਾ ਝਗੜਾ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਅਮਰਦੀਪ ਥਾਪਰ ਦੀ ਪਹਿਲਾਂ ਪਿਆਰਾ ਸਿੰਘ ਸੰਧੂ, ਉਸਦੇ ਪੁੱਤਰ ਬੋਬੀ ਅਤੇ ਪਤਨੀ ਨਾਲ ਬਹਿਸ ਹੋ ਗਈ ਤੇ ਉਸ ਤੋਂ ਬਾਅਦ ਹੱਥੋਪਾਈ ਹੋ ਗਈ| ਇਸ ਤੋਂ ਬਾਅਦ ਇਹਨਾਂ ਤਿੰਨਾਂ ਨੇ ਅਮਰਦੀਪ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਇਹਨਾਂ ਨੇ ਅਮਰਦੀਪ ਦੇ ਸਿਰ ਵਿੱਚ ਟਾਇਲ ਮਾਰ ਕੇ ਉਸਨੂੰ ਜਖਮੀ ਕਰ ਦਿਤਾ|

Leave a Reply

Your email address will not be published. Required fields are marked *