ਘਰ ਦੇ ਬਾਹਰ ਖੜੀ ਇਨੋਵਾ ਚੋਰੀ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਫੇਜ਼-11 ਵਿੱਚ ਇੱਕ ਘਰ ਦੇ ਬਾਹਰ ਖੜੀ ਇਨੋਵਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਤ ਅਤੇ ਵਿਕਾਸ ਅਫਸਰ ਸ੍ਰੀ ਗੁਰਤੇਜ ਸਿੰਘ ਨੇ ਦਸਿਆ ਕਿ ਉਹਨਾਂ ਨੇ ਬੀਤੀ ਰਾਤ ਆਪਣੀ ਇਨੋਵਾ ਗੱਡੀ ਨੰਬਰ ਪੀ ਬੀ 65 ਵਾਈ 9898 ਮਾਡਲ 2014 ਘਰ ਦੇ ਬਾਹਰ ਖੜੀ ਕੀਤੀ ਸੀ| ਜਦੋਂ ਸਵੇਰੇ ਉਠ ਕੇ ਵੇਖਿਆ ਤਾਂ ਇਨੋਵਾ ਉੱਥੇ ਨਹੀਂ ਸੀ ਤੇ ਚੋਰੀ ਹੋ ਚੁੱਕੀ ਸੀ|
ਉਹਨਾਂ ਕਿਹਾ ਕਿ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਵੇਖਣ ਤੋਂ ਪਤਾ ਚਲਿਆ ਕਿ ਰਾਤ 1 ਵਜੇ ਤੱਕ ਇਨੋਵਾ ਸਹੀ ਸਲਾਮਤ ਖੜੀ ਸੀ ਫਿਰ ਡੇਢ ਅਤੇ 2 ਵਜੇ ਦੇ ਵਿਚਾਲੇ ਦੋ ਮੋਨੇ ਮੁੰਡੇ, ਜਿੰਨਾਂ ਨੇ ਮੂੰਹ ਤੇ ਰੁਮਾਲ ਬੰਨੇ ਹੋਏ ਸਨ, ਉੱਥੇ ਆਏ ਤੇ ਇਨੋਵਾ ਨਾਲ              ਛੇੜਛਾੜ ਕਰਨ ਲੱਗੇ, ਇਸ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਇਨੋਵਾ ਦਾ ਸ਼ੀਸ਼ਾ ਤੋੜਿਆ ਤੇ ਗੱਡੀ ਲੈ ਕੇ ਫਰਾਰ ਹੋ ਗਏ| ਉਹਨਾਂ ਕਿਹਾ ਕਿ ਉਹਨਾਂ ਨੇ ਮੌਕੇ ਤੇ ਪੀ ਸੀ ਆਰ ਨੂੰ ਬੁਲਾ ਕੇ ਸਾਰੀ ਜਾਣਕਾਰੀ ਦਿਤੀ| ਮੌਕੇ ਉੱਪਰ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਕੈਮਰੇ ਦੀ ਰਿਕਾਡਿੰਗ ਵੇਖ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *