ਘਰ ਦੇ ਬਾਹਰ ਖੜੀ ਕਾਰ ਦੇ ਟਾਇਰ ਚੋਰੀ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਸਥਾਨਕ ਫੇਜ਼ 6 ਵਿੱਚ ਸਥਿਤ ਕੋਠੀ ਨੰਬਰ 309 ਦੇ ਬਾਹਰ ਖੜੀ ਇਕ ਕਾਰ ਦੇ ਬੀਤੀ ਰਾਤ ਕਿਸੇ ਨੇ ਟਾਇਰ ਹੀ ਚੋਰੀ ਕਰ ਲਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਠੀ ਨੰਬਰ 309 ਦੇ ਵਸਨੀਕ ਮਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਹੋਂਡਾ ਕਾਰ ਨੰਬਰ ਪੀ ਬੀ 65 ਏ ਐਲ 7309 ਰਾਤ ਸਮੇਂ ਕੋਠੀ ਦੇ ਬਾਹਰ ਖੜੀ ਕੀਤੀ ਸੀ| ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਇਸ ਕਾਰ ਹੇਠਾਂ ਇਟਾਂ ਲਗਾ ਕੇ ਕਾਰ ਦੇ ਚਾਰੇ ਟਾਇਰ ਚੋਰੀ ਕਰ ਲਏ| ਉਹਨਾਂ ਨੂੰ ਕਾਰ ਦੇ ਟਾਇਰ ਚੋਰੀ ਹੋਣ ਦਾ ਪਤਾ ਸਵੇਰ ਵੇਲੇ ਲਗਿਆ|  ਇਸ ਮੌਕੇ ਮਿਉਂਸਪਲ ਕੌਂਸਲਰ ਆਰ ਪੀ ਸ਼ਰਮਾ ਨੇ ਕਿਹਾ ਕਿ ਇਸ ਇਲਾਕੇ ਵਿਚ ਚੋਰੀਆਂ ਕਾਫੀ ਵੱਧ ਗਈਆਂ ਹਨ, ਇਸ ਲਈ ਇਸ ਇਲਾਕੇ ਵਿਚ ਪੁਲੀਸ ਗਸਤ ਤੇਜ ਕੀਤੀ ਜਾਵੇ| ਉਹਨਾਂ ਨੇ ਹੀ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿਤੀ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *