ਘਰ ਦੇ ਬਾਹਰ 9 ਲਾਸ਼ਾਂ ਮਿਲਣ ਕਾਰਨ  ਇਲਾਕੇ ਵਿੱਚ ਦਹਿਸ਼ਤ ਫੈਲ

ਮੈਕਸੀਕੋ  ਸਿਟੀ, 28 ਜੁਲਾਈ (ਸ.ਬ.) ਮੈਕਸੀਕੋ ਦੇ ਨੁਏਵੋ ਲਾਰੋਡੋ ਸ਼ਹਿਰ ਵਿੱਚ ਇਕ ਘਰ ਦੇ ਬਾਹਰੋਂ 9 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ| ਇਨ੍ਹਾਂ ਵਿੱਚੋਂ 5 ਲਾਸ਼ਾਂ ਔਰਤਾਂ ਦੀਆਂ ਹਨ| ਇਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ| ਅਧਿਕਾਰਕ ਸੂਤਰਾਂ ਮੁਤਾਬਕ ਤਮੌਲਿਪਾਸ ਵਿੱਚ ਅਟਾਰਨੀ ਜਨਰਲ ਦੇ ਦਫਤਰ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ| ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਜਿਆਦਾਤਰ ਵਿਅਕਤੀਆਂ ਦੀਆਂ ਲਾਸ਼ਾਂ ਬਿਨਾਂ ਕੱਪੜਿਆਂ ਦੇ ਹੀ ਹਨ ਅਤੇ ਇਨ੍ਹਾਂ ਨੂੰ ਮੋਟੇ ਕਾਗਜ਼ਾਂ ਨਾਲ ਢੱਕਿਆ ਗਿਆ ਹੈ| ਤਮੌਲੀਪਾਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਗਿਰੋਹਾਂ ਵਿਚਕਾਰ ਸੰਘਰਸ਼ ਦੀਆਂ ਘਟਨਾਵਾਂ ਆਮ ਹਨ| ਹਾਲ ਹੀ ਦੇ ਕੁੱਝ ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਸਭ ਤੋਂ ਵਧੇਰੇ ਹਿੰਸਕ ਘਟਨਾਵਾਂ ਵਿੱਚੋਂ ਕੁੱਝ ਇੱਥੇ ਹੋਈਆਂ ਹਨ|

Leave a Reply

Your email address will not be published. Required fields are marked *