ਘਰ ਵਿੱਚ ਅੱਗ ਲੱਗਣ ਕਰਕੇ 5 ਸਾਲਾ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

ਸ੍ਰੀ ਆਨੰਦਪੁਰ ਸਾਹਿਬ,18 ਮਾਰਚ (ਸ.ਬ.) ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਨੂਰਪੁਰਬੇਦੀ ਵਿਖੇ ਇਕ ਘਰ ਵਿੱਚ ਅੱਗ ਲੱਗਣ ਦੇ ਕਾਰਨ ਇਕ ਪਰਿਵਾਰ ਦੇ 3 ਬੱਚੇ ਝੁਲਸ ਗਏ| ਇਨ੍ਹਾਂ ਵਿਚੋਂ ਇਕ 5 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ| ਝੁਲਸੇ ਹੋਏ ਬਾਕੀ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਇਨ੍ਹਾਂ ਦੀ ਉਮਰ ਲਗਭਗ 3 ਸਾਲ ਅਤੇ ਇਕ ਸਾਲ ਹੈ| ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਘਰ ਵਿੱਚ ਅੱਗੀ ਲੱਗੀ ਉਸ ਸਮੇਂ ਬੱਚੇ ਘਰ ਵਿੱਚ ਇਕੱਲੇ ਹੀ ਮੌਜੂਦ ਸਨ ਅਤੇ ਮਾਤਾ-ਪਿਤਾ ਕਿਸੇ ਕੰਮ ਲਈ ਬਾਹਰ ਗਏ ਹੋਏ ਹਨ| ਇਹ ਹਾਦਸਾ ਚੁੱਲ੍ਹੇ ਵਿੱਚ ਲੱਗੀ ਅੱਗ ਦੇ ਕਾਰਨ ਵਾਪਰਿਆ|

Leave a Reply

Your email address will not be published. Required fields are marked *