ਘਰ ਵਿੱਚ ਗਟਰ ਦੀ ਪੁਟਾਈ ਦੌਰਾਨ ਮਿਲਿਆ ਜ਼ਿੰਦਾ ਬੰਬ

ਗੁਰਦਾਸਪੁਰ/ਬਮਿਆਲ, 15 ਮਈ (ਸ.ਬ.) ਅੱਜ ਸਵੇਰੇ 8 ਵਜੇ ਦੇ ਕਰੀਬ ਬਮਿਆਲ ਬਾਰਡਰ ਦੀ ਡਿੰਡਾ ਪੋਸਟ ਤੋਂ ਕੁਝ ਦੂਰੀ ਤੇ ਸਥਿਤ ਕੋਟਲੀ ਜਵਾਹਰ ਪਿੰਡ ਦੇ ਇਕ ਘਰ ਵਿੱਚ ਗਟਰ ਦੀ ਪੁਟਾਈ ਦੌਰਾਨ ਜ਼ਿੰਦਾ ਬੰਬ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ|
ਇਸ ਸੰਬੰਧੀ ਆਪ੍ਰੇਸ਼ਨ ਐਸ. ਪੀ. ਡੀ ਹੇਮਪੁਸ਼ਪ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਚੌਕੀ ਬਮਿਆਲ ਵਿੱਚ ਹੈ ਜਿਥੇ ਜਤਿੰਦਰ ਸਿੰਘ ਪੁੱਤਰ ਦਰਵਾਰੀ ਲਾਲ ਨਿਵਾਸੀ ਕੋਟਲੀ ਜਵਾਹਰ ਨੇ ਸੂਚਿਤ ਕੀਤਾ ਸੀ ਕਿ ਉਹ ਆਪਣੇ ਘਰ ਵਿੱਚ ਗਟਰ ਦੀ ਪੁਟਾਈ ਕਰ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਇਕ ਲੋਹੇ ਦਾ ਵੱਡਾ ਖੋਲ ਮਿਲਿਆ| ਉਨ੍ਹਾਂ ਨੇ ਮਿੱਟੀ ਦੀ ਖੁਦਾਈ ਕਰਕੇ ਉਸ ਨੂੰ ਬਾਹਰ ਕੱਢਿਆ ਤਾਂ ਉਹ ਇਕ ਜ਼ਿੰਦਾ ਬੰਬ ਨਿਕਲਿਆ, ਜਿਸ ਦੇ ਚਲਦੇ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਬਮਿਆਲ ਪੁਲੀਸ ਚੌਂਕੀ ਵਿੱਚ ਦਿੱਤੀ| ਇਸ ਸਬੰਧੀ ਸੂਚਨਾ ਮਿਲਦੇ ਹੀ ਮੌਕੇ ਤੇ ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਪ੍ਰੀਤਮ ਸਿੰਘ ਪਹੁੰਚੇ| ਉਨ੍ਹਾਂ ਨੇ ਦੱਸਿਆ ਕਿ ਬੰਬ ਤੇ (ਸਾਲ-1965) ਦਾ ਮਾਰਕਾ ਲੱਗਾ ਹੋਇਆ ਹੈ| ਐਸ.ਪੀ.ਡੀ ਹੇਮਪੁਸ਼ਪ ਨੇ ਦੱਸਿਆ ਕਿ ਬੰਬ ਨੂੰ ਡਿਫਯੂਜ਼ ਕਰਨ ਦੇ ਲਈ ਉਨ੍ਹਾਂ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਸੈਨਾ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *