ਘਰ ਵਿੱਚ ਦਾਖਿਲ ਹੋ ਕੇ ਕੀਤੀ ਮਹਿਲਾ ਨਾਲ ਕੁੱਟਮਾਰ

ਐਸ. ਏ. ਐਸ ਨਗਰ, 30 ਮਾਰਚ (ਸ.ਬ.) ਚੰਡੀਗੜ੍ਹ ਦੇ ਸੈਕਟਰ 25 ਵਿੱਚ ਬੀਤੀ ਦੇਰ ਰਾਤ ਕੁੱਝ ਨੌਜਵਾਨਾਂ ਨੇ ਇੱਕ ਘਰ ਵਿੱਚ ਦਾਖਿਲ ਹੋ ਕੇ ਘਰ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ| ਪੀੜਿਤ ਮਹਿਲਾ ਪੂਜਾ ਅਨੁਸਾਰ ਇਹ ਨੌਜਵਾਨ ਉਸਦੇ ਸਹੁਰੇ ਪਰਿਵਾਰ ਵਲੋਂ ਆਏ ਸਨ ਅਤੇ ਜਿਸ ਵੇਲੇ ਹਮਲਵਰ ਉਸਦੇ ਘਰ ਵਿੱਚ ਜਬਰੀ ਦਾਖਿਲ ਹੋਏ ਉਸ ਵੇਲੇ ਇਹਨਾਂ ਨੌਜਵਾਨਾਂ ਕੋਲ ਡੰਡੇ ਵੀ ਸਨ ਅਤੇ ਉਹਨਾਂ ਨੇ ਆਉਂਦੇਸਾਰ ਉਸਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ| ਉਸਨੇ ਇਲਜਾਮ ਲਗਾਇਆ ਕਿ ਪੁਲੀਸ ਵੱਲੋਂ ਇਸ ਸੰਬੰਧੀ ਵਰਤੀ ਜਾਂਦੀ ਢਿੱਲ ਕਾਰਨ ਹੀ ਉਸਤੇ ਇਹ ਹਮਲਾ ਹੋਇਆ ਹੈ| ਪੀੜਿਤ ਮਹਿਲਾ ਅਨੁਸਾਰ ਉਸ ਵਲੋਂ ਪਹਿਲਾਂ ਹੀ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਪਰੰਤੂ ਪੁਲੀਸ ਵਲੋਂ ਇਸ ਸੰਬੰਧੀ ਕੋਈ ਅਗਉਂ ਕਾਰਵਾਈ ਨਹੀਂ ਕੀਤੀ ਗਈ ਅਤੇ ਬੀਤੀ ਰਾਤ ਹਮਲਾਵਰ ਉਸਦੀ ਕੁੱਟਮਾਰ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਰਹੇ|

Leave a Reply

Your email address will not be published. Required fields are marked *