ਘਰ ਵਿੱਚ ਦਿਨ ਦਿਹਾੜੇ ਚੋਰੀ

ਚੰਡੀਗੜ੍ਹ, 22 ਜੁਲਾਈ (ਸ.ਬ.) ਚੰਡੀਗੜ੍ਹ ਦੇ ਸੈਕਟਰ-46 ਏ ਦੇ ਇਕ ਫਲੈਟ ਵਿੱਚ ਦਿਨ ਦਿਹਾੜੇ ਚੋਰੀ ਹੋਣ ਦੀ ਸੂਚਨਾ ਮਿਲੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਤੀ ਗੌਤਮ ਪਤਨੀ ਵੇਦ ਪ੍ਰਕਾਸ਼ ਸ਼ਰਮਾ ਵਸਨੀਕ ਫਲੈਟ ਨੰਬਰ-9, ਸੈਕਟਰ-46 ਏ ਚੰਡੀਗੜ੍ਹ ਨੇ ਦਸਿਆ ਕਿ ਉਹ ਸਿੱਖਿਆ ਵਿਭਾਗ ਵਿੱਚ ਕੰਮ ਕਰਦੀ ਹੈ| ਅੱਜ ਵੀ ਰੋਜ ਦੀ ਤਰ੍ਹਾਂ ਉਹ ਡਿਊਟੀ ਉਪਰ ਚਲੀ ਗਈ ਸੀ| ਬੱਚੇ ਸਕੂਲ ਚਲੇ ਗਏ ਸਨ ਅਤੇ ਉਸਦਾ ਪਤੀ ਬੁੜੈਲ ਵਿੱਚ ਆਪਣੀ  ਦੁਕਾਨ ਤੇ ਚਲਾ ਗਿਆ ਸੀ|
ਇਸ ਪਿੱਛੋਂ ਚੋਰਾਂ ਨੇ ਖਾਲੀ ਫਲੈਟ ਵਿੱਚ ਚੋਰੀ ਕਰ ਲਈ| ਉਹਨਾਂ ਕਿਹਾ ਕਿ ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਵੜੇ ਅਤੇ 7-8 ਤੋਲੇ ਸੋਨਾ, 1 ਕਿਲੋ ਚਾਂਦੀ, ਬੱਚਿਆਂ ਦੀ ਗੋਲਕ (ਜਿਸ ਵਿੱਚ 2 ਕੁ ਹਜਾਰ ਰੁਪਏ ਸਨ) ਲੈ ਗਏ| ਉਹਨਾਂ ਕਿਹਾ ਕਿ ਇਸ ਤਰ੍ਹਾਂ ਉਹਨਾਂ ਦਾ ਕਰੀਬ ਢਾਈ ਲੱਖ ਦਾ ਨੁਕਸਾਨ ਹੋ ਗਿਆ ਹੈ| ਉਹ ਪਿਛਲੇ 5 ਸਾਲਾਂ ਤੋਂ ਇਸ ਫਲੈਟ ਵਿੱਚ ਰਹਿ ਰਹੇ ਹਨ| ਉਹਨਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਦਿਤੀ

Leave a Reply

Your email address will not be published. Required fields are marked *