ਘਰ ਵਿੱਚ ਵੀ ਸਟਾਰ ਦੀ ਤਰ੍ਹਾਂ ਰਹਿੰਦੇ ਹਨ ਵਿਰਾਟ

ਨਵੀਂ ਦਿੱਲੀ, 28 ਦਸੰਬਰ (ਸ.ਬ.) ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਹਨੀਂ ਦਿਨੀਂ ਕ੍ਰਿਕਟ ਤੋਂ ਦੂਰ ਛੁੱਟੀਆਂ ਮਨਾ ਰਹੇ ਹਨ| ਟੈਸਟ ਟੀਮ ਦੀ ਕਪਤਾਨੀ ਤੋਂ ਬਾਅਦ ਅਕਸਰ ਇਨ੍ਹਾਂ ਦੀ ਤੁਲਨਾ ਵਨਡੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਕੀਤੀ ਜਾਂਦੀ ਹੈ, ਪਰ ਆਨ ਫੀਲਡ ਦੋਹਾਂ ਦੀ ਪਰਸਨਲ ਲਾਈਫ ਕਾਫੀ ਵੱਖਰੀ ਹੈ|
ਧੋਨੀ ਦੀ ਲਾਈਫਸਟਾਈਲ ਅਤੇ ਤਸਵੀਰਾਂ ਨੂੰ ਦੇਖੀਏ ਤਾਂ ਉਹ ਕਾਫੀ ਸਿੰਪਲ ਹਨ ਪਰ ਇਸ ਦੇ ਮੁਕਾਬਲੇ ਵਿਰਾਟ ਦਾ ਲਾਈਫਸਟਾਈਲ ਬਹੁਤ ਹੀ ਵੱਖਰਾ ਹੈ| ਵਿਰਾਟ ਘਰ ਵਿੱਚ ਵੀ ਸਟਾਰ ਦੀ ਤਰ੍ਹਾਂ ਰਹਿੰਦੇ ਹਨ| ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਘਰ  ਹੋਣ ਦੇ ਦੌਰਾਨ ਦੀਆਂ ਕਈ ਤਸਵੀਰਾਂ ਮੌਜੂਦ ਹਨ, ਜਿਸ ਵਿੱਚ ਉਨ੍ਹਾਂ ‘ਲੇਜ਼ੀ ਮਾਰਨਿੰਗ’ ਦਾ ਜ਼ਿਕਰ ਕੀਤਾ ਹੈ| ਨਾਲ ਹੀ ਵਿਰਾਟ ਕ੍ਰਿਕਟ ਤੋਂ ਦੂਰ ਹੋਣ ਤੇ ਵੀ ਫਿਟਨੈਸ ਤੇ ਪੂਰਾ ਫੋਕਸ ਰਖਦੇ ਹਨ| ਘਰ ਵਿੱਚ ਬਣੇ ਜਿਮ ਤੋਂ ਹੀ ਉਨ੍ਹਾਂ ਦੇ ਮਾਰਨਿੰਗ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਧੋਨੀ ਵੀ ਛੁੱਟੀਆਂ ਵਿੱਚ ਆਪਣੀ ਫਿਟਨੈਸ ਦਾ ਪੂਰਾ ਧਿਆਨ ਰਖਦੇ ਹਨ ਅਤੇ ਪ੍ਰੈਕਟਿਸ ਕਰਨਾ ਨਹੀਂ ਛਡਦੇ ਹਨ|

Leave a Reply

Your email address will not be published. Required fields are marked *